ਸਪਾਈਸਜੈੱਟ ਅਗਲੇ ਮਹੀਨੇ ਤੱਕ ਆਪਣੇ ਬੇੜੇ ’ਚ 10 ਜਹਾਜ਼ ਜੋੜੇਗੀ

Tuesday, Oct 08, 2024 - 11:57 PM (IST)

ਮੁੰਬਈ, (ਭਾਸ਼ਾ)- ਹਵਾਬਾਜ਼ੀ ਕੰਪਨੀ ਸਪਾਈਸਜੈੱਟ ਅਗਲੇ ਮਹੀਨੇ ਤੱਕ ਆਪਣੇ ਬੇੜੇ ’ਚ 10 ਜਹਾਜ਼ ਹੋਰ ਜੋੜੇਗੀ। ਪਹਿਲਾ ਜਹਾਜ਼ 10 ਅਕਤੂਬਰ ਨੂੰ ਬੇੜੇ ’ਚ ਸ਼ਾਮਲ ਕੀਤਾ ਜਾਵੇਗਾ। ਸਪਾਈਸਜੈੱਟ ਨੇ ਕਿਹਾ,‘ਇਨ੍ਹਾਂ ’ਚੋਂ 7 ਜਹਾਜ਼ ਪਟੇ ’ਤੇ ਲਏ ਜਾਣਗੇ ਜਦਕਿ ਬੰਦ ਪਏ 3 ਜਹਾਜ਼ਾਂ ਨੂੰ ਮੁੜ ਬੇੜੇ ’ਚ ਸ਼ਾਮਲ ਕੀਤਾ ਜਾ ਰਿਹਾ ਹੈ।’

‘ਲਾਈਵ ਏਅਰਕ੍ਰਾਫਟ ਫਲੀਟ ਟ੍ਰੈਕਿੰਗ’ ਵੈੱਬਸਾਈਟ ਪਲੇਨਸਪਾਟਰ. ਨੈੱਟ ਅਨੁਸਾਰ ਗੁਰੂਗ੍ਰਾਮ ਹੈੱਡਕੁਆਰਟਰ ਵਾਲੀ ਹਵਾਬਾਜ਼ੀ ਕੰਪਨੀ ਕੋਲ ਸਿਰਫ 19 ਜਹਾਜ਼ ਚਾਲੂ ਹਾਲਤ ’ਚ ਹਨ ਜਦਕਿ 8 ਅਕਤੂਬਰ ਤੱਕ ਉਸ ਦੇ 36 ਜਹਾਜ਼ ਬੰਦ ਖੜ੍ਹੇ ਸਨ। ਸਪਾਈਸਜੈੱਟ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਨੇ ਕਿਹਾ,‘ਇਹ ਵਾਧੂ ਜਹਾਜ਼ (10 ਜਹਾਜ਼) ਮਹੱਤਵਪੂਰਨ ਹਨ ਕਿਉਂਕਿ ਅਸੀਂ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੀ ਸੰਚਾਲਨ ਸਮਰਥਾਵਾਂ ਨੂੰ ਵੀ ਮਜ਼ਬੂਤ ਕਰ ਰਹੇ ਹਾਂ।’ ਇਹ ਐਲਾਨ ਸਪਾਈਸਜੈੱਟ ਦੇ ਪਿਛਲੇ ਮਹੀਨੇ ਯੋਗ ਸੰਸਥਾਗਤ ਨਿਯੋਜਨ (ਕਿਊ. ਆਈ. ਪੀ.) ਰਾਹੀਂ 3,000 ਕਰੋੜ ਰੁਪਏ ਦੀ ਨਵੀਂ ਪੂੰਜੀ ਪ੍ਰਾਪਤ ਕਰਨ ਤੋਂ ਬਾਅਦ ਕੀਤਾ ਗਿਆ ਹੈ।


Rakesh

Content Editor

Related News