‘ਭਾਸ਼ਨ ਨਹੀਂ ਰਾਸ਼ਨ ਦਿਓ’ ਦੇ ਨਾਅਰੇ ਨਾਲ ਮਜ਼ਦੂਰਾਂ ਦਾ 21 ਨੂੰ ਮੰਗ ਦਿਵਸ : ਸੀਟੂ

Friday, Apr 17, 2020 - 05:30 PM (IST)

‘ਭਾਸ਼ਨ ਨਹੀਂ ਰਾਸ਼ਨ ਦਿਓ’ ਦੇ ਨਾਅਰੇ ਨਾਲ ਮਜ਼ਦੂਰਾਂ ਦਾ 21 ਨੂੰ ਮੰਗ ਦਿਵਸ : ਸੀਟੂ

ਗੁੜਗਾਓਂ (ਵਾਰਤਾ)- ਪਿਛਲੇ ਲਗਭਗ 25 ਦਿਨਾਂ ਤੋਂ ਲਾਗੂ ਲਾਕਡਾਊਨ ਦੌਰਾਨ ਦੇਸ਼ ਦੇ ਕਰੋੜ ਮਜ਼ਦੂਰਾਂ ਦੇ ਸਾਹਮਣੇ ਭੁੱਖਮਰੀ ਦੇ ਹਾਲਾਤ ਹਨ। ਇਸ ਦੇ ਵਿਰੋਧ ’ਚ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨੇ ਸ਼ੁੱਕਰਵਾਰ ਨੂੰ 21 ਅਪ੍ਰੈਲ ਨੂੰ ਮੰਗ ਦਿਵਸ ਮਨਾਉਣ ਦਾ ਐਲਾਨ ਕੀਤਾ।

ਸਫਾਈ ਕਰਮਚਾਰੀ ਕਾਲੇ ਰਿਬਨ ਬੰਨ ਕੇ ਕੰਮ ਕਰਨਗੇ
ਸੀਟੂ ਦੀ ਸਭਾ ਪ੍ਰਧਾਨ ਸੁਰੇਖਾ, ਜਨਰਲ ਸਕੱਤਰ ਜੈ.ਭਗਵਾਨ ਨੇ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਰਾਸ਼ਨ ਦੀ ਸਪਲਾਈ ਅਤੇ ਮਜ਼ਦੂਰਾਂ ਦੀ ਆਰਥਿਕ ਮਦਦ ਦੀ ਮੰਗ ਨੂੰ ਲੈ ਕੇ 21 ਅਪ੍ਰੈਲ ਨੂੰ ਦੁਪਹਿਰ 12 ਵਜੇ 10 ਮਿੰਟ ਲਈ ਲਾਕਡਾਊਨ ਅਤੇ ਹਦਾਇਤਾਂ ਦਾ ਪਾਲਨ ਕਰਦੇ ਹੋਏ ਖਾਲੀ ਭਾਂਡੇ ਖੜਕਾਉਣਗੇ। ਬਿਆਨ ’ਚ ਇਹ ਵੀ ਕਿਹਾ ਗਿਆ ਕਿ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਸਰਕਾਰੀ ਵਿਭਾਗਾਂ ’ਚ ਸੇਵਾਵਾਂ ਦੇ ਰਹੀਆਂ ਵਰਕਰਾਂ, ਠੇਕਾ ਸਿਹਤ ਅਤੇ ਪੇਂਡੂ ਸਫਾਈ ਕਰਮਚਾਰੀ ਕਾਲੇ ਰਿਬਨ ਬੰਨ ਕੇ ਕੰਮ ਕਰਨਗੇ।

ਸੁੱਕਾ ਰਾਸ਼ਨ ਤੇ 7500 ਰੁਪਏ ਪ੍ਰਤੀ ਮਜ਼ਦੂਰ ਨਕਦ ਰਾਸ਼ੀ ਦੇਣ ਦੀ ਮੰਗ
21 ਅਪ੍ਰੈਲ ਨੂੰ ਮੁੱਖ ਮੰਗ ਮਜ਼ਦੂਰਾਂ ਨੂੰ ਸੁੱਕਾ ਰਾਸ਼ਨ ਅਤੇ ਤੁਰੰਤ 7500 ਰੁਪਏ ਪ੍ਰਤੀ ਮਜ਼ਦੂਰ ਨਕਦ ਰਾਸ਼ੀ ਦੇਣ ਦੀ ਮੰਗ ਹੋਵੇਗੀ। ਇਸ ਤੋਂ ਇਲਾਵਾ ਹਰਿਆਣਾ ਦੀਆਂ ਸਾਰੀਆਂ ਆਸ਼ਾ ਵਰਕਰਾਂ , ਆਂਗਨਵਾੜੀ ਵਰਕਰਾਂ ਅਤੇ ਹੈਲਪਰ, ਸਿਹਤ ਠੇਕਾ ਕਰਮਚਾਰੀ, ਪੇਂਡੂ ਸਫਾਈ ਕਰਮਚਾਰੀ, ਪੇਂਡੂ ਚੌਕੀਦਾਰਾਂ ਨੂੰ ਸੁਰੱਖਿਆ ਉਪਕਰਨਾਂ ਦੀ ਉਪਲਬਧਤਾ, ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੀਆਂ ਮੰਗਾਂ ਵੀ ਹੋਣਗੀਆਂ।


author

DIsha

Content Editor

Related News