ਬੁਖਾਰੈਸਟ ਤੋਂ 218 ਭਾਰਤੀਆਂ ਨੂੰ ਲੈ ਕੇ ਨਵੀਂ ਦਿੱਲੀ ਪੁੱਜਿਆ ਵਿਸ਼ੇਸ਼ ਜਹਾਜ਼

Wednesday, Mar 02, 2022 - 09:58 AM (IST)

ਬੁਖਾਰੈਸਟ ਤੋਂ 218 ਭਾਰਤੀਆਂ ਨੂੰ ਲੈ ਕੇ ਨਵੀਂ ਦਿੱਲੀ ਪੁੱਜਿਆ ਵਿਸ਼ੇਸ਼ ਜਹਾਜ਼

ਨਵੀਂ ਦਿੱਲੀ (ਭਾਸ਼ਾ)- 'ਆਪਰੇਸ਼ਨ ਗੰਗਾ' ਦੇ ਅਧੀਨ 9ਵੀਂ ਉਡਾਣ ਯੂਕ੍ਰੇਨ 'ਚ ਫਸੇ 218 ਭਾਰਤੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਮੰਗਲਵਾਰ ਦੇਰ ਰਾਤ ਨਵੀਂ ਦਿੱਲੀ ਪਹੁੰਚੀ। ਇਹ ਉਡਾਣ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਪੂਰਬੀ ਯੂਰਪੀ ਦੇਸ਼ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਭਾਰਤ ਸਰਕਾਰ ਦੀ ਮੁਹਿੰਮ ਦਾ ਹਿੱਸਾ ਹੈ। ਰੂਸ ਨਾਲ ਯੁੱਧ ਕਾਰਨ ਯੂਕ੍ਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਅਜਿਹੇ 'ਚ ਭਾਰਤ ਆਪਣੇ ਨਾਗਰਿਕਾਂ ਨੂੰ ਭੂ-ਮਾਰਗ ਤੋਂ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਲਿਆ ਕੇ ਉੱਥੋਂ ਜਹਾਜ਼ ਰਾਹੀਂ ਦੇਸ਼ ਲਿਆ ਰਹੇ ਰਿਹਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀ ਵਤਨ ਪਰਤੇ, ਇਕ ਵਿਦਿਆਰਥੀ ਦੀ ਮੌਤ

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਭਾਰਤੀ ਨਾਗਰਿਕਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਯੂਕ੍ਰੇਨ ਤੋਂ ਹਰ ਭਾਰਤੀ ਦੀ ਸੁਰੱਖਿਅਤ ਵਾਪਸੀ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,''ਭਾਰਤ ਸਰਕਾਰ ਯੂਕ੍ਰੇਨ ਤੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਮੈਂ ਉਨ੍ਹਾਂ ਤੋਂ ਯੂਕ੍ਰੇਨ 'ਚ ਆਪਣੇ ਦੋਸਤਾਂ ਨੂੰ ਇਹ ਕਹਿਣ ਦੀ ਅਪੀਲ ਕਰਦਾ ਹਾਂ ਕਿ ਉਹ ਹਿੰਮਤ ਅਤੇ ਸਬਰ ਬਣਾਈ ਰੱਖਣ।'' ਇਸ ਤੋਂ ਪਹਿਲਾਂ ਬੁਖਾਰੈਸਟ ਤੋਂ ਇਕ ਹੋਰ ਜਹਾਜ਼ 182 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਸੀ। ਮੰਤਰੀ ਨੇ ਕਿਹਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਰੇਲ ਸਹੂਲਤ ਕਾਊਂਟਰ ਬਣਾਏ ਗਏ ਹਨ। ਉਨ੍ਹਾਂ ਕਿਹਾ,''ਜਹਾਜ਼ ਤੋਂ ਉਤਰਨ ਤੋਂ ਬਾਅਦ ਤੁਹਾਡੀ ਘਰ ਵਾਪਸੀ ਲਈ ਰੇਲਵੇ ਸਹੂਲਤ ਕਾਊਂਟਰ ਬਣਾਏ ਗਏ ਹਨ।'' ਅਧਿਕਾਰਤ ਅਨੁਮਾਨ ਅਨੁਸਾਰ, ਯੂਕ੍ਰੇਨ ਦੀਆਂ ਯੂਨੀਵਰਸਿਟੀਆਂ 'ਚ ਕਰੀਬ 18 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News