ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ

Tuesday, Sep 19, 2023 - 06:20 PM (IST)

ਪੁਰਾਣੇ ਸੰਸਦ ਭਵਨ ਦੀਆਂ ਵਿਸ਼ੇਸ਼ ਯਾਦਾਂ

ਪੁਰਾਣੇ ਸੰਸਦ ਭਵਨ ਦਾ ਉਦਘਾਟਨ 18 ਜਨਵਰੀ, 1927 ਨੂੰ ਲਾਰਡ ਇਰਵਿਨ ਨੇ ਕੀਤਾ ਸੀ। ਉਦੋਂ ਇਸ ਨੂੰ ਕੇਂਦਰੀ ਅਸੈਂਬਲੀ ਕਿਹਾ ਜਾਂਦਾ ਸੀ। 8 ਅਪ੍ਰੈਲ, 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਇਸ ’ਚ ਬੰਬ ਸੁੱਟ ਕੇ ਆਪਣੀ ਗ੍ਰਿਫ਼ਤਾਰੀ ਦੇ ਕੇ ਬ੍ਰਿਟੇਨ ਤਕ ਤਰਥੱਲੀ ਮਚਾ ਦਿੱਤੀ।

ਸੰਵਿਧਾਨ ਨਿਰਮਾਣ
ਦੇਸ਼ ਦੇ ਸੰਵਿਧਾਨ ਨਿਰਮਾਣ ਲਈ ਲੰਮੀ ਚਰਚਾ ਇਸੇ ਪੁਰਾਣੇ ਸੰਸਦ ਭਵਨ ’ਚ ਚੱਲੀ ਸੀ। 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਹੋਇਆ ਅਤੇ ਡਾ. ਰਾਜਿੰਦਰ ਪ੍ਰਸਾਦ ਨੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ।

105 ਸੰਵਿਧਾਨਕ ਸੋਧਾਂ
ਪੁਰਾਣੇ ਸੰਸਦ ਭਵਨ ਵਿਚ 105 ਸੰਵਿਧਾਨਕ ਸੋਧਾਂ ਹੋਈਆਂ। ਪਹਿਲੀ ਸੰਵਿਧਾਨਕ ਸੋਧ 18 ਜੂਨ 1951 ਨੂੰ ਧਾਰਾ 15, 19, 85, 87, 174, 176, 341, 342, 372 ਅਤੇ 376 ਵਿੱਚ ਕੀਤੀ ਗਈ ਸੀ। ਧਾਰਾ 31A, 31B ਅਤੇ ਅਨੁਸੂਚੀ 9· ਨੂੰ ਜੋੜਿਆ ਗਿਆ ਹੈ। ਸੰਵਿਧਾਨ ਦੀ 105ਵੀਂ ਸੋਧ 10 ਅਗਸਤ 2021 ਨੂੰ ਹੋਈ ਸੀ। ਇਸ ਵਿੱਚ ਧਾਰਾ 338ਬੀ, 342ਏ ਅਤੇ 366 ਨੂੰ ਸੋਧਿਆ ਗਿਆ।

ਇਹ ਵੀ ਪੜ੍ਹੋ : ਅਨੰਤਨਾਗ ’ਚ ਪੰਜਾਬ ਦੇ ਇਕ ਹੋਰ ਜਵਾਨ ਦੀ ਸ਼ਹਾਦਤ ’ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ

ਐਮਰਜੈਂਸੀ ਦਾ ਗਵਾਹ
ਪੁਰਾਣਾ ਸੰਸਦ ਭਵਨ ਐਮਰਜੈਂਸੀ ਦਾ ਵੀ ਗਵਾਹ ਹੈ। 25 ਜੂਨ 1975 ਨੂੰ ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਲਾਹ 'ਤੇ ਸੰਵਿਧਾਨ ਦੀ ਧਾਰਾ 352 ਤਹਿਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਐਮਰਜੈਂਸੀ 25 ਜੂਨ 1975 ਤੋਂ 21 ਮਾਰਚ 1977 ਤੱਕ ਚੱਲੀ।

3 ਸਾਂਝੇ ਸੈਸ਼ਨ ਦੇਖੇ : 75 ਸਾਲਾਂ ’ਚ ਪੁਰਾਣੇ ਸੰਸਦ ਭਵਨ ਨੇ 3 ਸਾਂਝੇ ਸੈਸ਼ਨ ਵੀ ਦੇਖੇ। ਸੰਸਦ ਦਾ ਪਹਿਲਾ ਸਾਂਝਾ ਇਜਲਾਸ 1961 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਦਾਜ ਵਿਰੋਧੀ ਕਾਨੂੰਨ ਲਈ ਬੁਲਾਇਆ ਸੀ। ਬੈਂਕਿੰਗ ਸੇਵਾਵਾਂ ਕਮਿਸ਼ਨ ਬਿੱਲ ਲਈ 1978 ਵਿੱਚ ਮੋਰਾਰਜੀ ਦੇਸਾਈ ਨੇ ਦੂਜਾ ਸਾਂਝਾ ਸੈਸ਼ਨ ਬੁਲਾਇਆ ਸੀ। 2002 'ਚ ਤੀਜੀ ਵਾਰ ਅਟਲ ਬਿਹਾਰੀ ਵਾਜਪਾਈ ਨੇ ਅੱਤਵਾਦ ਰੋਕੂ ਬਿੱਲ (ਪੋਟਾ) ਲਈ ਸਾਂਝਾ ਸੈਸ਼ਨ ਬੁਲਾਇਆ ਸੀ।

2 ਸਾਲ ’ਚ 4 ਪ੍ਰਧਾਨ ਮੰਤਰੀ ਮਿਲੇ :
1996 ਤੋਂ 1998 ਦਰਮਿਆਨ 2 ਸਾਲਾਂ ’ਚ ਇਸ ਪੁਰਾਣੇ ਸੰਸਦ ਭਵਨ ਨੇ 4 ਪ੍ਰਧਾਨ ਮੰਤਰੀ ਦੇਖੇ। ਅਟਲ ਬਿਹਾਰੀ ਵਾਜਪਾਈ 16 ਮਈ 1996 ਨੂੰ ਪ੍ਰਧਾਨ ਮੰਤਰੀ ਬਣੇ ਅਤੇ ਬਹੁਮਤ ਸਾਬਤ ਨਹੀਂ ਕਰ ਸਕੇ। ਉਸ ਤੋਂ ਬਾਅਦ 1 ਜੂਨ 1996 ਨੂੰ ਐੱਚ.ਡੀ. ਦੇਵੇਗੌੜਾ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੀ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ ਇੰਦਰ ਕੁਮਾਰ ਗੁਜਰਾਲ 21 ਅਪ੍ਰੈਲ 1997 ਨੂੰ ਪ੍ਰਧਾਨ ਮੰਤਰੀ ਬਣੇ। ਇਸ ਤੋਂ ਬਾਅਦ 19 ਮਾਰਚ 1998 ਨੂੰ ਅਟਲ ਮੁੜ ਪ੍ਰਧਾਨ ਮੰਤਰੀ ਬਣੇ।

ਇਹ ਵੀ ਪੜ੍ਹੋ : ਕੈਨੇਡਾ ’ਚ ਲੇਬਰ 5 ਗੁਣਾ ਸਸਤੀ, ਵਿਦਿਆਰਥੀ ਹੋਏ ਪ੍ਰੇਸ਼ਾਨ, ਗੁਰਦੁਆਰਿਆਂ ’ਚ ਲੰਗਰ ਛਕ ਕੇ ਕਰ ਰਹੇ ਗੁਜ਼ਾਰਾ 

ਕਈ ਵਾਰ ਆਯੋਜਿਤ ਕੀਤੇ ਗਏ ਵਿਸ਼ੇਸ਼ ਸੈਸ਼ਨ
14-15 ਅਗਸਤ 1947 ਨੂੰ
ਆਜ਼ਾਦੀ ਦੀ ਆਜ਼ਾਦੀ ਦੀ ਪੂਰਵ ਸੰਧਿਆ ’ਤੇ ਭਾਰਤੀ ਸੰਸਦ ਦਾ ਪਹਿਲਾ ਵਿਸ਼ੇਸ਼ ਬ੍ਰਿਟਿਸ਼ ਅਧਿਕਾਰੀਆਂ ਕੋਲੋਂ ਭਾਰਤੀਆਂ ਨੂੰ ਸੱਤਾ ਸੌਂਪਣ ਲਈ ਆਯੋਜਿਤ ਕੀਤਾ ਗਿਆ ਸੀ।

8-9 ਨਵੰਬਰ 1962 ਨੂੰ ਭਾਰਤ-ਚੀਨ ਯੁੱਧ ਬਾਰੇ ਵਿਚਾਰ ਕਰਨ ਲਈ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਇਹ ਸੈਸ਼ਨ ਜਨ ਸੰਘ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਵਿਸ਼ੇਸ਼ ਬੇਨਤੀ 'ਤੇ ਬੁਲਾਇਆ ਗਿਆ ਸੀ।

14-15 ਅਗਸਤ 1972 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਧੀ ਰਾਤ ਨੂੰ ਸੈਸ਼ਨ ਬੁਲਾਇਆ। ਇਹ ਆਜ਼ਾਦੀ ਦੇ 25 ਸਾਲ ਪੂਰੇ ਹੋਣ ਦੇ ਮੌਕੇ ਉਤਸਵ ਦੇ ਰੂਪ ਵਿਚ ਆਯੋਜਿਤ ਕੀਤਾ ਗਿਆ ਸੀ।

3-4 ਜੂਨ 1991 ਨੂੰ ਹਰਿਆਣਾ ਵਿੱਚ ਰਾਸ਼ਟਰਪਤੀ ਸ਼ਾਸਨ ਬਾਰੇ ਚਰਚਾ ਕਰਨ ਲਈ ਰਾਜ ਸਭਾ ਦਾ 2-ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ।

8-9 ਅਗਸਤ 1992 ਦੀ ਅੱਧੀ ਰਾਤ ਨੂੰ ਇਹ ਵਿਸ਼ੇਸ਼ ਸੈਸ਼ਨ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਅੱਧੀ ਰਾਤ ਨੂੰ ਬੁਲਾਇਆ ਸੀ। ਇਹ ਸੈਸ਼ਨ 'ਭਾਰਤ ਛੱਡੋ ਅੰਦੋਲਨ' ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ।

14-15 ਅਗਸਤ 1997 ਨੂੰ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਆਜ਼ਾਦੀ ਦਿਵਸ ਦੀ 50ਵੀਂ ਵਰ੍ਹੇਗੰਢ 'ਤੇ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ।

13 ਮਈ 2012 ਨੂੰ ਭਾਰਤੀ ਸੰਸਦ ਦੀ ਸ਼ੁਰੂਆਤੀ ਬੈਠਕ ਦੀ 60ਵੀਂ ਵਰ੍ਹੇਗੰਢ ਮਨਾਉਣ ਲਈ ਸੰਸਦ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ।

26-27 ਨਵੰਬਰ 2015 ਨੂੰ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ 125ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਦਾ ਆਯੋਜਨ ਕੀਤਾ ਗਿਆ ਸੀ।

30 ਜੂਨ 2017 ਨੂੰ ਜੀ.ਐੱਸ.ਟੀ. ਲਾਗੂ ਕਰਨ ਲਈ ਮੋਦੀ ਸਰਕਾਰ ਨੇ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਇਸ ਸੈਸ਼ਨ ਵਿੱਚ ਪੀ.ਐਮ. ਮੋਦੀ ਨੇ ਪ੍ਰਤੀਕ ਵਜੋਂ ਘੰਟੀ ਵਜਾ ਕੇ ਦੇਸ਼ ਵਿੱਚ ਜੀ.ਐੱਸ.ਟੀ. ਲਾਗੂ ਕੀਤਾ।

18 ਸਤੰਬਰ 2023 ਨੂੰ ਸੰਸਦੀ ਲੋਕਤੰਤਰ ਦੇ 75 ਸਾਲ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕਰਨ ਅਤੇ ਨਵੀਂ ਬਣੀ ਇਮਾਰਤ ਵਿੱਚ ਦਾਖ਼ਲ ਹੋਣ ਲਈ 5 ਦਿਨ ਦਾ ਵਿਸ਼ੇਸ਼ ਸੰਸਦ ਸੈਸ਼ਨ ਬੁਲਾਇਆ ਗਿਆ ਹੈ। ਪਹਿਲੇ ਦਿਨ ਦਾ ਸੈਸ਼ਨ ਪੁਰਾਣੇ ਭਵਨ ’ਚ ਹੀ ਹੋਇਆ।

ਇਹ ਵੀ ਪੜ੍ਹੋ : ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News