ਆਜ਼ਾਦੀ ਦਿਹਾੜੇ ਮੌਕੇ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਕੀਤੀ ਗਈ ਵਿਸ਼ੇਸ਼ ਆਰਤੀ (ਵੀਡੀਓ)
Monday, Aug 15, 2022 - 12:34 PM (IST)
ਉੱਜੈਨ- ਪੂਰਾ ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਕੇਂਦਰ ਸਰਕਾਰ ਵਲੋਂ 75ਵੀਂ ਵਰ੍ਹੇਗੰਢ ’ਤੇ ‘ਹਰ ਘਰ ਤਿਰੰਗਾ’ ਸਮੇਤ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਦੇਸ਼ ਭਰ ’ਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਮਾਗਮ ਕੀਤੇ ਜਾ ਰਹੇ ਹਨ। ਉੱਥੇ ਹੀ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਆਰਤੀ ਕੀਤੀ ਗਈ। ਪੁਜਾਰੀਆਂ ਵਲੋਂ ਭਸਮ ਆਰਤੀ ਕੀਤੀ ਗਈ।
ਦੱਸ ਦੇਈਏ ਕਿ ਅੱਜ ਸਾਵਣ ਮਹੀਨੇ ਦਾ ਅਖੀਰਲਾ ਸੋਮਵਾਰ ਹੈ, ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਭਸਮ ਆਰਤੀ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਲ ਨਾਲ ਭਸਮ ਆਰਤੀ ਦੀ ਪਰਮਿਸ਼ਨ ਮਿਲਦੀ ਹੈ। ਰੋਜ਼ਾਨਾ ਸੈਂਕੜੇ ਸ਼ਰਧਾਲੂ ਭਸਮ ਆਰਤੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਹਾਲਾਂਕਿ ਮੰਦਰ ਪ੍ਰਬੰਧਨ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਭਗਵਾਨ ਮਹਾਕਾਲ ਦੇ ਦਰਸ਼ਨ ਦੀ ਸਹੂਲਤ ਨਾਲ ਰੋਜ਼ਾਨਾ ਸਵੇਰੇ ਭਸਮ ਆਰਤੀ ਲਈ ਆਗਿਆ ਜਾਰੀ ਕੀਤੀ ਜਾਂਦੀ ਹੈ।