ਸਪਾ ਨੇ ਰਾਜ ਸਭਾ ''ਚ ਉਠਾਇਆ ਸੰਭਲ ''ਚ ਹੋਈ ਹਿੰਸਾ ਦਾ ਮੁੱਦਾ, ਕੀਤਾ ਵਾਕਆਊਟ
Tuesday, Dec 03, 2024 - 02:32 PM (IST)
ਨਵੀਂ ਦਿੱਲੀ : ਸਮਾਜਵਾਦੀ ਪਾਰਟੀ (ਸਪਾ) ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹੋਈ ਹਿੰਸਾ ਦਾ ਮੁੱਦਾ ਉਠਾਇਆ ਅਤੇ ਦਾਅਵਾ ਕੀਤਾ ਕਿ ਵਿਧਾਨ ਸਭਾ ਉਪ ਚੋਣਾਂ ਦੌਰਾਨ ਹੋਈਆਂ 'ਚੋਣਾਂ ਦੀਆਂ ਬੇਨਿਯਮੀਆਂ' ਤੋਂ ਧਿਆਨ ਹਟਾਉਣ ਲਈ ਹਿੰਸਾ ਨੂੰ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ। ਸਪਾ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਸਦਨ ਵਿੱਚੋਂ ਵਾਕਆਊਟ ਕਰ ਗਏ।
ਇਹ ਵੀ ਪੜ੍ਹੋ - ਪੜ੍ਹਾਈ ਲਈ ਮਿਲੇਗਾ ਲੱਖਾਂ ਰੁਪਏ ਦਾ ਕਰਜ਼ਾ, ਜਾਣੋ ਵਿਦਿਆਰਥੀ ਕਿੰਝ ਕਰ ਸਕਦੇ ਅਪਲਾਈ
ਯਾਦਵ ਨੇ ਕਿਹਾ ਕਿ ਸੰਭਲ ਦੀ 500 ਸਾਲ ਪੁਰਾਣੀ ਮਸਜਿਦ ਦੇ ਸਰਵੇਖਣ ਲਈ 19 ਨਵੰਬਰ ਨੂੰ ਇਕ ਵਕੀਲ ਨੇ ਮੁਨਸਿਫ ਮੈਜਿਸਟ੍ਰੇਟ ਨੂੰ ਅਰਜ਼ੀ ਸੌਂਪੀ ਅਤੇ ਦੋ ਘੰਟਿਆਂ ਦੇ ਅੰਦਰ ਸ਼ਾਂਤੀਪੂਰਵਕ ਸਰਵੇਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 24 ਨਵੰਬਰ ਨੂੰ ਸਵੇਰੇ 6 ਵਜੇ ਪੂਰੇ ਸੰਭਲ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਇਥੋਂ ਦੇ ਜ਼ਿਲ੍ਹਾ ਮੈਜਿਸਟਰੇਟ, ਸੀਨੀਅਰ ਪੁਲਸ ਕਪਤਾਨ ਦਰਖਾਸਤ ਦਾਇਰ ਕਰਨ ਵਾਲੇ ਵਕੀਲ ਅਤੇ ਕੁਝ ਲੋਕ ਖੇਡਦੇ ਹੋਏ ਮਸਜਿਦ ਵਿੱਚ ਦਾਖ਼ਲ ਹੋ ਗਏ। ਯਾਦਵ ਨੇ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਕਿ ਉਹ ਮਸਜਿਦ ਵਿਚ ਭੰਨਤੋੜ ਕਰਨ ਜਾ ਰਹੇ ਸਨ ਅਤੇ ਫਿਰ ਉਥੇ ਅਸ਼ਾਂਤੀ ਫੈਲ ਗਈ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਉਹਨਾਂ ਕਿਹਾ, 'ਪੁਲਸ ਨੇ ਗੋਲੀਬਾਰੀ ਕੀਤੀ, ਪੰਜ ਲੋਕ ਮਾਰੇ ਗਏ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸੈਂਕੜੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਬਹੁਤ ਸਾਰੇ ਲੋਕ ਜੇਲ੍ਹਾਂ 'ਚ ਹਨ। ਜਿਹੜੇ ਫੜ੍ਹੇ ਗਏ, ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ।' ਉਨ੍ਹਾਂ ਕਿਹਾ, "ਮੇਰਾ ਅਤੇ ਹੋਰ ਲੋਕਾਂ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾ ਉੱਤਰ ਪ੍ਰਦੇਸ਼ ਵਿੱਚ ਜੋ ਚੋਣਾਂ ਹੋਈਆਂ ਸਨ, ਉਹਨਾਂ ਵਿਚ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਿਸੇ ਨੂੰ ਵੀ ਵੋਟ ਨਹੀਂ ਪਾਉਣ ਦਿੱਤੀ ਗਈ... ਅਤੇ ਚੋਣਾਂ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਗਿਆ ਸੀ...ਉਸ ਤੋਂ ਧਿਆਨ ਹਟਾਉਣ ਲਈ ਇਹ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ।
ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ
ਯਾਦਵ ਅਜੇ ਬੋਲ ਹੀ ਰਹੇ ਸਨ ਕਿ ਚੇਅਰਮੈਨ ਜਗਦੀਪ ਧਨਖੜ ਨੇ ਉਹਨਾਂ ਨੂੰ ਟੋਕਦਿਆਂ ਹੋਇਆ ਕਿਹਾ, 'ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਕਿ ਤੁਸੀਂ ਸੰਜਮ ਵਰਤੋਗੇ।' ਚੇਅਰਮੈਨ ਨੇ ਯਾਦਵ ਨੂੰ ਕਿਹਾ, "ਤੁਸੀਂ ਆਪਣੀ ਗੱਲ ਰੱਖ ਦਿੱਤੀ ਹੈ।" ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਪੀ ਸੰਦੋਸ਼ ਕੁਮਾਰ ਦਾ ਨਾਂ ਲਿਆ। ਯਾਦਵ ਨੇ ਆਸਨ ਨੂੰ ਦੱਸਿਆ ਕਿ ਤਿੰਨ ਮਿੰਟ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ। ਸਿਫ਼ਰ ਕਾਲ ਦੌਰਾਨ ਮੈਂਬਰਾਂ ਨੂੰ ਆਪਣੀ ਗੱਲ ਰੱਖਣ ਲਈ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸਪਾ ਮੈਂਬਰ ਸਦਨ ਤੋਂ ਵਾਕਆਊਟ ਕਰ ਗਏ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ : ਦੋ ਧਿਰਾਂ 'ਚ ਝਗੜੇ ਤੋਂ ਬਾਅਦ ਚੱਲੀਆਂ ਧੜਾਧੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8