ਇਨਸਾਨੀਅਤ ਸ਼ਰਮਸਾਰ; ਸੁੱਕੇ ਨਾਲੇ ''ਚੋਂ ਮਿਲਿਆ 4 ਮਹੀਨੇ ਦੇ ਮੁੰਡੇ ਦਾ ਭਰੂਣ, ਇਲਾਕੇ ''ਚ ਫੈਲੀ ਸਨਸਨੀ

Sunday, Oct 22, 2023 - 01:40 PM (IST)

ਇਨਸਾਨੀਅਤ ਸ਼ਰਮਸਾਰ; ਸੁੱਕੇ ਨਾਲੇ ''ਚੋਂ ਮਿਲਿਆ 4 ਮਹੀਨੇ ਦੇ ਮੁੰਡੇ ਦਾ ਭਰੂਣ, ਇਲਾਕੇ ''ਚ ਫੈਲੀ ਸਨਸਨੀ

ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਮਯੂਰ ਵਿਹਾਰ ਇਲਾਕੇ 'ਚ ਇਕ ਮਾਂ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਨਾਲੇ ਵਿਚ ਸੁੱਟ ਦਿੱਤਾ। ਜਦੋਂ ਸਥਾਨਕ ਲੋਕਾਂ ਨੂੰ ਉੱਥੇ ਭਰੂਣ ਪਿਆ ਮਿਲਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭਿਜਵਾ ਦਿੱਤਾ। ਪੁਲਸ ਨੇ ਅਣਪਛਾਤੇ ਮਾਪਿਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਮੁਤਾਬਕ ਭਰੂਣ 4 ਮਹੀਨੇ ਦੇ ਮੁੰਡੇ ਦਾ ਹੈ ਅਤੇ ਪੁਲਸ ਹੁਣ ਇਸ ਭਰੂਣ ਨੂੰ ਨਾਲੇ ਵਿਚ ਸੁੱਟਣ ਵਾਲੇ ਕਲਯੁੱਗੀ ਮਾਂ-ਪਿਓ ਦੀ ਭਾਲ ਕਰ ਰਹੀ ਹੈ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਇਲਾਕੇ ਵਿਚ ਚਰਚਾ ਦਾ ਵਿਸ਼ਾ ਇਹ ਹੈ ਕਿ ਕਿਸ ਕਲਯੁੱਗੀ ਮਾਂ ਨੇ ਆਪਣੇ ਕਲੇਜੇ ਦੇ ਟੁਕੜੇ ਨਾਲ ਇਹ ਘਿਣੌਨਾ ਅਪਰਾਧ ਕੀਤਾ ਹੈ।

ਓਧਰ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਯੂਰ ਵਿਹਾਰ ਦੀ ਗਲੀ ਨੰਬਰ-26 ਕੋਲ ਸੁੱਕੇ ਨਾਲੇ 'ਚ ਭਰੂਣ ਪਿਆ ਮਿਲਿਆ। ਜਿਸ ਦੀ ਉਮਰ ਲਗਭਗ 4 ਮਹੀਨੇ ਹੈ। ਭਰੂਣ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਗਿਆ ਹੈ।


author

Tanu

Content Editor

Related News