ਸੋਨੀਆ ਗਾਂਧੀ ਨੇ ਕੀਤਾ ਉਦੈਪੁਰ ਦੇ ਚਿੰਤਨ ਕੈਂਪ ਦਾ ਐਲਾਨ, ਕਾਂਗਰਸ ਸ਼ੁਰੂ ਕਰੇਗੀ ਭਾਰਤ ਜੋੜੇ ਯਾਤਰਾ

05/15/2022 5:51:39 PM

ਉਦੈਪੁਰ– ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਰਾਜਸਥਾਨ ਦੇ ਉਦੈਪੁਰ ’ਚ ਆਯੋਜਿਤ ਚਿੰਤਨ ਕੈਂਪ ’ਚ ਕੁਝ ਮਹੱਤਵਪੂਰਨ ਐਲਾਨ ਕੀਤੇ। ਉਨ੍ਹਾਂ ਕਾਂਗਰਸ ਪਾਰਟੀ ’ਚ ਸੁਧਾਰ ਸ਼ੁਰੂ ਕਰਨ ਲਈ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ। ਨਾਲ ਹੀ ਜਨਤਾ ਨਾਲ ਜੁੜਨ ਲਈ ਭਾਰਤ ਜੋੜੋ ਯਾਤਰਾ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ 2 ਅਕਤੂਬਰ ਤੋਂ ਗਾਂਧੀ ਜਯੰਤੀ ਵਾਲੇ ਦਿਨ ‘ਰਾਸ਼ਟਰੀ ਕੰਨਿਆਕੁਮਾਰੀ ਤੋਂ ਕਸ਼ਮੀਰ ਭਾਰਤ ਜੋੜੋ ਯਾਤਰਾ’ ਸ਼ੁਰੂ ਕਰਾਂਗੇ। ਸਾਰੇ ਨੌਜਵਾਨ ਅਤੇ ਸਾਰੇ ਨੇਤਾ ਇਸ ਯਾਤਰਾ ’ਚ ਹਿੱਸਾ ਲੈਣਗੇ। ਆਪਣੇ ਛੋਟੇ ਜਿਹੇ ਸੰਬੋਧਨ ਦੇ ਅਖੀਰ ’ਚ ਸੋਨੀਆ ਗਾਂਧੀ ਨੇ ਤਿੰਨ ਵਾਰ ਜ਼ੋਰ ਦੇ ਕੇ ਕਿਹਾ ਕਿ ‘ਅਸੀਂ ਜਿੱਤਾਂਗੇ, ਅਸੀਂ ਜਿੱਤਾਂਗੇ, ਅਸੀਂ ਜਿੱਤਾਂਗੇ’- ਇਹੀ ਸਾਡਾ ਸੰਕਲਪ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਸ ਸੈਸ਼ਨ ਦੇ ਆਖਰੀ ਦਿਨ ਮੈਨੂੰ ਲੱਗਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਇਕ ਸ਼ਾਮ ਬਿਤਾਈ। 

ਦੱਸ ਦੇਈਏ ਕਿ ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ’ਚ ਕੇਂਦਰ ਦੀ ਮੋਦੀ ਸਰਕਾਰ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਵਿਚਾਰਧਾਰਾ ਨੂੰ ਬਚਾਉਣ ਦੀ ਹੈ। ਸਾਨੂੰ ਜਨਤਾ ਦੇ ਵਿਚ ਜਾਣਾ ਪਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਬਿਨਾਂ ਸੋਚੇ ਜਨਤਾ ਵਿਚ ਜਾ ਕੇ ਬੈਠ ਜਾਣਾ ਚਾਹੀਦਾ ਹੈ, ਜੋ ਉਨ੍ਹਾਂ ਦੀ ਸਮੱਸਿਆ ਹੈ ਉਸਨੂੰ ਸਮਝਣਾ ਚਾਹੀਦਾ ਹੈ। ਸਾਡਾ ਜਨਤਾ ਦੇ ਨਾਲ ਜੋ ਕੁਨੈਕਸ਼ਨ ਸੀ ਉਸ ਕੁਨੈਕਸ਼ਨ ਨੂੰ ਮੁੜ ਬਣਾਉਣਾ ਪਵੇਗਾ। ਜਨਤਾ ਜਾਣਦੀ ਹੈ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ।


Rakesh

Content Editor

Related News