ਸੋਨੀਆ ਗਾਂਧੀ ਦੇ ਘਰ ਹੋਈ ਡਿਨਰ ਪਾਰਟੀ , ਪਹੁੰਚੇ 19 ਪਾਰਟੀਆਂ ਦੇ ਆਗੂ

Wednesday, Mar 14, 2018 - 01:43 AM (IST)

ਸੋਨੀਆ ਗਾਂਧੀ ਦੇ ਘਰ ਹੋਈ ਡਿਨਰ ਪਾਰਟੀ , ਪਹੁੰਚੇ 19 ਪਾਰਟੀਆਂ ਦੇ ਆਗੂ

ਨਵੀਂ ਦਿੱਲੀ—ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ 'ਚ ਬਦਲਦੇ ਸਮੀਕਰਨਾਂ ਵਿਚਾਲੇ ਵਿਰੋਧੀ ਭਾਜਪਾ ਖਿਲਾਫ ਇਕਜੁੱਟ ਹੋਣ ਦੀ ਕੋਸ਼ਿਸ਼ 'ਚ ਜੁਟੀ ਹੈ। ਇਸ ਦੇ ਅਧੀਨ ਲੋਕਸਭਾ 'ਚ ਵਿਰੋਧੀਆਂ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਮੰਗਲਵਾਰ ਨੂੰ 'ਡਿਨਰ ਡਿਪਲੋਮੇਸੀ' ਅਧੀਨ ਤਮਾਮ ਦਲਾਂ ਦੇ ਮੁਖੀਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ। ਸਾਬਕਾ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ 10 ਜਨਪਥ ਸਥਿਤ ਆਪਣੀ ਰਿਹਾਇਸ਼ 'ਤੇ ਇਸ ਪਾਰਟੀ ਦੀ ਮੇਜ਼ਬਾਨੀ ਕੀਤੀ।
ਸੋਨੀਆ ਗਾਂਧੀ ਦੇ ਇਸ ਡਿਨਰ 'ਚ ਜਿਨ੍ਹਾਂ 20 ਪਾਰਟੀਆਂ ਨੇ ਹਿੱਸਾ ਲਿਆ ਉਨ੍ਹਾਂ 'ਚ ਰਾਮ ਗੋਪਾਲ ਯਾਦਵ(ਸਮਾਜਵਾਦੀ ਪਾਰਟੀ), ਬਦਰੂਦੀਨ ਅਜਮਲ (ਏ. ਆਈ. ਯੂ. ਡੀ. ਐਫ.), ਸ਼ਰਦ ਪਵਾਰ (ਐਨ. ਸੀ. ਪੀ.), ਤੇਜਸਵੀ ਯਾਦਵ (ਆਰ. ਜੇ. ਡੀ.), ਮੀਸਾ ਭਾਰਤੀ (ਆਰ. ਜੇ. ਡੀ.), ਉਮਰ ਅਬਦੁਲਾ (ਨੈਸ਼ਨਲ ਕਾਨਫਰੰਸ), ਹਿੰਮਤ ਸੋਰੇਨ (ਜੇ. ਐਮ. ਐਮ.), ਅਜੀਤ ਸਿੰਘ (ਆਰ. ਐਲ. ਡੀ.), ਡੀ. ਰਾਜਾ (ਸੀ. ਪੀ. ਆਈ.), ਮੁਹੰਮਦ ਸਲੀਮ (ਸੀ. ਪੀ. ਐਮ.), ਕਨਿਮੋਝੀ (ਦ੍ਰਮੁਕ), ਕੁੱਟੀ (ਮੁਸਲਿਮ ਲੀਗ), ਸਤੀਸ਼ ਚੰਦਰ ਮਿਸ਼ਰਾ (ਬੀ. ਐਸ. ਪੀ.), ਕੇਰਲ ਕਾਂਗਰਸ, ਬਾਬੂ ਲਾਲ ਮਰਾਂਡੀ (ਜੇ. ਵੀ. ਐਮ), ਰਾਮਚੰਦਰਨ (ਆਰ. ਐਸ. ਪੀ.), ਸ਼ਰਦ ਯਾਦਵ (ਭਾਰਤੀ ਟ੍ਰਾਈਬਲ ਪਾਰਟੀ), ਸੁਦੀਪ  ਬੰਧੋਪਾਧਿਆ (ਟੀ. ਐਮ. ਸੀ.), ਜੀਤਨ ਰਾਮ ਮਾਂਝੀ (ਹਿੰਦੁਸਤਾਨ ਅਵਾਮ ਮੋਰਚਾ), ਡਾ. ਕੁਪੇਂਦਰ ਰੇਡੀ (ਜੇਡੀ-ਐਸ), ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਗੁਲਾਮ ਨਵੀ ਆਜ਼ਾਦ, ਮੱਲੀਕਾਅਰਜੁਨ ਖੜਗੇ, ਅਹਿਮਦ ਪਟੇਲ, ਏਕੇ ਐਂਟੋਨੀ, ਰਣਦੀਪ ਸੁਰਜੇਵਾਲਾ (ਕਾਂਗਰਸ) ਸ਼ਾਮਲ ਹਨ।
ਹਾਲਾਂਕਿ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਾਰਟੀ ਤੋਂ ਬਾਅਦ ਕਿਹਾ ਕਿ ਇਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਿੱਤਰਤਾ ਦਰਸ਼ਾਉਣ ਲਈ ਹੈ ਅਤੇ ਵਿਰੋਧੀ ਪਾਰਟੀਆਂ 'ਚ ਏਕਤਾ ਦਰਸ਼ਾਉਣ ਲਈ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਇਹ ਮੰਨਣਾ ਹੈ ਕਿ ਸਰਕਾਰ ਜਿਥੇ ਦੀਵਾਰ ਖੜੀ ਕਰੇਗੀ, ਉਥੇ ਉਹ ਮਿੱਤਰਤਾ ਅਤੇ ਏਕਤਾ ਦਾ ਰਸ਼ਤਾ ਬਣਾਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਦੇਸ਼ ਦੀ ਸਰਕਾਰ ਸੰਸਦ ਨਹੀਂ ਚੱਲਣ ਦੇਣਾ ਚਾਹੁੰਦੀ ਹੈ, ਉਥੇ ਦੇਸ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਵਿਰੋਧੀਆਂ ਦਾ ਆਪਸ 'ਚ ਵਿਚਾਰ ਵਟਾਂਦਰਾ ਲਾਜ਼ਮੀ ਹੈ।
2004 ਤੋਂ ਬਾਅਦ ਸੋਨੀਆ ਗਾਂਧੀ ਨੂੰ ਇਕ ਵਾਰ ਫਿਰ ਤੋਂ ਅਗਵਾਈ ਦੀ ਬਾਗਡੋਰ ਆਪਣੇ ਹੱਥ 'ਚ ਲੈਣ ਦੀ ਲੋੜ ਹੈ। ਉਨ੍ਹਾਂ ਨੂੰ ਖੇਤਰੀ ਪਾਰਟੀਆਂ ਦੇ ਅੱਗੇ ਖੁਦ ਨੂੰ ਲੀਡਰ ਦੇ ਤੌਰ 'ਤੇ ਪੇਸ਼ ਕਰਨਾ ਹੀ ਹੋਵੇਗਾ। ਸੋਨੀਆਂ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਵੀ ਵਿਰੋਧੀਆਂ ਦੇ ਆਗੂ ਦੇ ਤੌਰ 'ਤੇ ਅੱਗੇ ਵਧ ਰਹੀ ਹੈ। ਇਹ ਕਾਂਗਰਸ ਦੇ ਸਨਮਾਨ ਦਾ ਸਵਾਲ ਹੈ, ਜਿਸ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਤੋਂ ਸੋਨੀਆ ਗਾਂਧੀ ਦੇ ਮੋਢਿਆਂ 'ਤੇ ਹੈ।  


Related News