40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਕੈਨੇਡਾ, ਅਚਾਨਕ ਆਏ ਇਕ ਫ਼ੋਨ ਨੇ ਪਰਿਵਾਰ ਦੀਆਂ ਪਵਾ''ਤੀਆਂ ਚੀਕਾਂ

Monday, Jun 09, 2025 - 03:45 PM (IST)

40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਕੈਨੇਡਾ, ਅਚਾਨਕ ਆਏ ਇਕ ਫ਼ੋਨ ਨੇ ਪਰਿਵਾਰ ਦੀਆਂ ਪਵਾ''ਤੀਆਂ ਚੀਕਾਂ

ਭਿਵਾਨੀ- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਨੰਦਗਾਂਵ ਦੇ ਰਹਿਣ ਵਾਲੇ ਨੌਜਵਾਨ ਸਾਹਿਲ ਦੀ ਲਾਸ਼ ਕੈਨੇਡਾ ਦੀ ਟੋਰਾਂਟੋ ਪੁਲਸ ਨੂੰ ਉੱਥੇ ਦੀ ਇਕ ਝੀਲ 'ਚ ਮਿਲੀ ਹੈ। ਪਰਿਵਾਰ ਵਾਲਿਆਂ ਨੂੰ ਸਾਹਿਲ ਦੇ ਗਾਇਬ ਹੋਣ ਦੀ ਜਾਣਕਾਰੀ 17 ਮਈ ਨੂੰ ਮਿਲੀ ਸੀ ਅਤੇ ਉੱਥੇ ਰਹਿ ਰਹੇ ਸਾਹਿਲ ਦੇ ਦੋਸਤਾਂ ਨੇ ਹੈਮਿਲਟਨ ਪੁਲਸ ਨੂੰ ਸਾਹਿਲ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਸਾਹਿਲ ਦੀ ਲਾਸ਼ ਭਾਰਤ ਪਹੁੰਚੇਗੀ। 

ਇਸ ਬਾਰੇ ਪਿੰਡ ਨੰਦਗਾਂਵ ਵਾਸੀ ਕਮਲ ਯਾਦਵ ਨੇ ਦੱਸਿਆ ਕਿ ਪਿੰਡ ਦੇ ਫ਼ੌਜ ਤੋਂ ਸੇਵਾਮੁਕਤ ਹੌਲਦਾਰ ਹਰੀਸ਼ ਕੁਮਾਰ ਦਾ ਇਕ ਹੋਣਹਾਰ ਪੁੱਤਰ ਸਾਹਿਲ ਕੁਮਾਰ ਵੱਡੇ ਸੁਫ਼ਨੇ ਲੈ ਕੇ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਇਕ ਸ਼ਹਿਰ ਟੋਰਾਂਟੋ ਗਿਆ ਸੀ। ਉਸ ਤੋਂ ਬਾਅਦ 17 ਮਈ ਨੂੰ ਸਾਹਿਲ ਦੇ ਲਾਪਤਾ ਹੋਣ ਦੀ ਸੂਚਨਾ ਪਰਿਵਾਰ ਨੂੰ ਮਿਲੀ। ਉਸ ਦਿਨ ਤੋਂ ਪਰਿਵਾਰ ਨੇ ਆਪਣੀ ਤਾਕਤ ਆਪਣੇ ਪੁੱਤਰ ਨੂੰ ਲੱਭਣ 'ਚ ਲਗਾ ਦਿੱਤੀ ਪਰ ਉੱਥੇ ਹੈਮਿਲਟਨ ਦੀ ਪੁਲਸ ਵਲੋਂ ਦੱਸਿਆ ਗਿਆ ਕਿ ਸਾਹਿਲ ਦੀ ਲਾਸ਼ ਉੱਥੇ ਦੀ ਪੁਲਸ ਨੂੰ ਟੋਰਾਂਟੋ ਸ਼ਹਿਰ 'ਚ ਬਣੀ ਇਕ ਝੀਲ 'ਚੋਂ ਮਿਲੀ ਹੈ। ਸਾਹਿਲ ਨੂੰ ਵਿਦੇਸ਼ ਭੇਜਣ 'ਚ ਕਰੀਬ 40 ਲੱਖ ਰੁਪਏ ਖਰਚ ਹੋਏ ਅਤੇ ਪਰਿਵਾਰ ਦੀ ਪੂਰੀ ਜਮਾਂ ਪੂੰਜੀ ਖਰਚ ਹੋ ਗਈ। ਸਾਹਿਲ ਦੇ ਪਿਤਾ ਹਰੀਸ਼ ਕੁਮਾਰ ਨੇ ਆਪਣਾ ਕਰੀਬ 160 ਗਜ ਦਾ ਪਲਾਟ ਵੀ 17 ਲੱਖ 'ਚ ਵੇਚ ਦਿੱਤਾ ਅਤੇ ਆਪਣੀ ਸੇਵਾਮੁਕਤੀ ਦੇ ਸਮੇਂ ਮਿਲੇ ਪੂੰਜੀ ਨੂੰ ਵੀ ਲਗਾ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News