ਦੋ ਹਿੱਸਿਆਂ ਵਿਚ ਵੰਡੀ ਗਈ ਯਾਤਰੀਆਂ ਨਾਲ ਭਰੀ ਤੇਜ਼ ਰਫ਼ਤਾਰ ਟਰੇਨ, 8 ਡੱਬੇ ਹੋਏ ਵੱਖ

Sunday, Aug 25, 2024 - 11:12 AM (IST)

ਦੋ ਹਿੱਸਿਆਂ ਵਿਚ ਵੰਡੀ ਗਈ ਯਾਤਰੀਆਂ ਨਾਲ ਭਰੀ ਤੇਜ਼ ਰਫ਼ਤਾਰ ਟਰੇਨ, 8 ਡੱਬੇ ਹੋਏ ਵੱਖ

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਐਤਵਾਰ ਸਵੇਰੇ ਇਕ ਵੱਡਾ ਰੇਲ ਹਾਦਸਾ ਹੋਣ ਤੋਂ ਬਚ ਗਿਆ। ਯਾਤਰੀਆਂ ਨਾਲ ਭਰੀ ਰੇਲਗੱਡੀ ਦੋ ਹਿੱਸਿਆਂ ਵਿਚ ਵੰਡੀ ਗਈ। ਦਰਅਸਲ ਧਨਬਾਦ ਜਾ ਰਹੀ ਗੰਗਾ ਸਤਲੁਜ ਐਕਸਪ੍ਰੈੱਸ ਟਰੇਨ ਦੇ ਇੰਜਣ ਨਾਲ ਜੁੜੇ 14 ਡੱਬੇ ਤਾਂ ਅੱਗੇ ਵਧਦੇ ਗਏ ਜਦਕਿ 8 ਡੱਬੇ ਰੇਲਵੇ ਟਰੈੱਕ 'ਤੇ ਪਿੱਛੇ ਛੁੱਟ ਗਏ। ASP ਧਰਮ ਸਿੰਘ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਸਵੇਰੇ ਕਰੀਬ 4 ਵਜੇ ਕੁਝ ਤਕਨੀਕੀ ਖਰਾਬੀ ਕਾਰਨ ਧਨਬਾਦ ਜਾ ਰਹੀ ਟਰੇਨ ਕੁਝ ਡੱਬੇ ਇੰਜਣ ਅਤੇ ਹੋਰ ਡੱਬਿਆਂ ਤੋਂ ਵੱਖ ਹੋ ਗਈ। ਹਾਦਸਾ ਐਤਵਾਰ ਸਵੇਰੇ 4 ਵਜੇ ਮੁਰਾਦਾਬਾਦ ਦੇ ਅੱਗੇ ਸਯੋਹਾਰਾ ਅਤੇ ਧਾਮਪੁਰ ਰੇਲਵੇ ਸਟੇਸ਼ਨ ਦਰਮਿਆਨ ਹੋਇਆ। ਹਾਦਸੇ ਦੀ ਵਜ੍ਹਾ ਤਕਨੀਕੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਰੇਲਵੇ ਵਿਭਾਗ ਇਸ ਦੇ ਪਿੱਛੇ ਦੇ ਵਜ੍ਹਾ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ- ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਰੱਖੀਆਂ ਇਹ 3 ਵੱਡੀਆਂ ਮੰਗਾਂ

PunjabKesari

ਗ਼ਨੀਮਤ ਇਹ ਰਹੀ ਕਿ ਤਕਨੀਕੀ ਖਰਾਬੀ ਕਾਰਨ ਹੋਏ ਹਾਦਸੇ ਵਿਚ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਟਰੇਨ ਵਿਚ ਵੱਡੀ ਗਿਣਤੀ ਵਿਚ ਯੂ. ਪੀ. ਪੁਲਸ ਸਿਪਾਹੀ ਭਰਤੀ ਦੀ ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰ ਸਵਾਰ ਸਨ। ਸਥਾਨਕ ਪੁਲਸ ਅਤੇ ਰੇਲਵੇ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਪੁਲਸ ਰਿਜ਼ਰਵ ਭਰਤੀ ਪ੍ਰੀਖਿਆ ਦੇ 200 ਤੋਂ ਵੱਧ ਉਮੀਦਵਾਰਾਂ ਲਈ ਤਿੰਨ ਬੱਸਾਂ ਦਾ ਪ੍ਰਬੰਧ ਕੀਤਾ, ਜੋ ਟਰੇਨ ਰਾਹੀਂ ਯਾਤਰਾ ਕਰ ਰਹੇ ਸਨ। ਉਮੀਦਵਾਰਾਂ ਨੂੰ ਉਨ੍ਹਾਂ ਦੇ ਸਬੰਧਤ ਪ੍ਰੀਖਿਆ ਕੇਂਦਰਾਂ ਵਿਚ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਸੂਟਕੇਸ 'ਚ ਮਿਲੀ 3 ਸਾਲਾ ਬੱਚੀ ਦੀ ਲਾਸ਼, ਮਾਂ ਲਾਪਤਾ

ਰੇਲਵੇ ਦੇ ਅਧਿਕਾਰੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਸਲੀਪਰ ਬੋਗੀਆਂ ਵਿਚਾਲੇ ਕਪਲਿੰਗ (ਬੋਗੀਆਂ ਨੂੰ ਇਕ-ਦੂਜੇ ਨੂੰ ਜੋੜਨ ਵਾਲਾ ਉਪਕਰਨ) ਵੱਖ ਹੋ ਗਿਆ। ਕਪਲਿੰਗ ਨੂੰ ਠੀਕ ਕਰ ਦਿੱਤਾ ਗਿਆ ਅਤੇ ਟਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ। ਦੱਸ ਦੇਈਏ ਕਿ ਗੰਗਾ ਸਤਲੁਜ ਐਕਸਪ੍ਰੈੱਸ ਪੰਜਾਬ ਦੇ ਫਿਰੋਜ਼ਪੁਰ ਅਤੇ ਝਾਰਖੰਡ ਦੇ ਧਨਬਾਦ ਵਿਚਾਲੇ ਚੱਲਦੀ ਹੈ।

PunjabKesari

ਇਹ ਵੀ ਪੜ੍ਹੋ- ਨਾਬਾਲਗ ਨਾਲ ਸਮੂਹਿਕ ਜਬਰ-ਜ਼ਨਾਹ, ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News