ਲਾਹੌਲ-ਸਪਿਤੀ 'ਚ ਤਾਜ਼ਾ ਬਰਫਬਾਰੀ ਸ਼ੁਰੂ, ਸਫੈਦ ਚਾਦਰ ਨਾਲ ਢੱਕੀਆਂ ਪਹਾਡ਼ੀਆਂ
Sunday, Aug 18, 2019 - 03:06 PM (IST)

ਸ਼ਿਮਲਾ—ਸੂਬੇ 'ਚ ਇੱਕ ਪਾਸੇ ਤਾਂ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਲਾਹੌਲ-ਸਪਿਤੀ 'ਚ ਤਾਜ਼ਾ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਜ਼ਿਲਾ ਹੈੱਡਕੁਆਟਰ ਕੇਲਾਂਗ ਸਮੇਤ ਸਮੁੱਚੀ ਲਾਹੌਲ-ਸਪਿਤੀ 'ਚ ਮੌਸਮ ਠੰਡਾ ਗਿਆ ਹੈ। ਪਹਾੜੀਆਂ 'ਤੇ ਬਰਫ ਪੈਣ ਨਾਲ ਸਫੈਦ ਦਿਖਾਈ ਦੇਣ ਲੱਗੀਆਂ ਹਨ।
ਇਸ ਤੋਂ ਇਲਾਵਾ ਰੋਹਤਾਂਗ ਦੱਰੇ 'ਚ ਵੀ ਹਲਕੀ ਬਰਫਬਾਰੀ ਸ਼ੁਰੂ ਹੋ ਗਈ ਹੈ। ਮਨਾਲੀ ਤੋਂ ਰੋਹਤਾਂਗ ਅਤੇ ਰੋਹਤਾਂਗ ਤੋਂ ਕੋਕਸਰ ਤੱਕ ਥਾਂ-ਥਾਂ ਜ਼ਮੀਨ ਖਿਸ਼ਕ ਰਹੀ ਹੈ ਪਰ ਹੁਣ ਰੋਹਤਾਂਗ ਦੱਰੇ 'ਚ ਵੀ ਬਰਫਬਾਰੀ ਸ਼ੁਰੂ ਹੋ ਗਈ ਹੈ।
ਦੱਸ ਦੇਈਏ ਕਿ ਸੂਬੇ 'ਚ ਭਾਰੀ ਬਾਰਿਸ਼ ਹੋਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਭਾਰੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਭਿਆਨਕ ਰੂਪ 'ਚ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਰਹੇ ਹਨ। ਇਸ ਦੌਰਾਨ ਕਈ ਸੜਕਾਂ, ਨੈਸ਼ਨਲ ਹਾਈਵੇਅ ਅਤੇ ਰੇਲ ਮਾਰਗ ਬੰਦ ਕਰ ਦਿੱਤੇ ਹਨ।