ਉਪਰੀ ਸ਼ਿਮਲਾ ’ਚ ਬਰਫਬਾਰੀ, 2 ਦਿਨ ਧੁੰਦ ਦਾ ਯੈਲੋ ਅਲਰਟ

Wednesday, Jan 12, 2022 - 11:47 PM (IST)

ਸ਼ਿਮਲਾ/ਭਰਮੌਰ (ਰਾਜੇਸ਼/ਉੱਤਮ)– ਬਰਫਬਾਰੀ ਤੋਂ ਬਾਅਦ ਉਪਰੀ ਸ਼ਿਮਲਾ ਤੇ ਭਰਮੌਰ 'ਚ ਜਨਜੀਵਨ ਆਮ ਨਹੀਂ ਹੋ ਪਾ ਰਿਹਾ ਹੈ। ਮੰਗਲਵਾਰ ਰਾਤ ਤੇ ਬੁੱਧਵਾਰ ਸਵੇਰੇ ਵੀ ਉਪਰੀ ਸ਼ਿਮਲਾ ਦੇ ਨਾਰਕੰਡਾ, ਖਿੜਕੀ ਅਤੇ ਖੜਪੱਥਰ ਵਿਚ ਬਰਫਬਾਰੀ ਦਾ ਦੌਰ ਜਾਰੀ ਰਿਹਾ। ਇਸ ਦੌਰਾਨ 3 ਤੋਂ 4 ਇੰਚ ਤੱਕ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ, ਜਿਸ ਨਾਲ ਖੋਲ੍ਹੇ ਗਏ ਰਸਤੇ ਵੀ ਮੁੜ ਪ੍ਰਭਾਵਿਤ ਹੋ ਗਏ। ਮੌਸਮ ਵਿਭਾਗ ਦੇ ਪੂਰਵ ਅਨੁਮਾਨ ਮੁਤਾਬਕ ਸੂਬੇ ਵਿਚ 15 ਜਨਵਰੀ ਤੱਕ ਮੌਸਮ ਸਾਫ ਰਹਿਣ ਦੇ ਆਸਾਰ ਹਨ। 16 ਜਨਵਰੀ ਨੂੰ ਮੁੜ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਜਾਵੇਗਾ। ਸੂਬੇ ਵਿਚ ਹੁਣ 2 ਦਿਨ ਧੁੰਦ ਦਾ ਯੈਲੋ ਅਲਰਟ ਹੈ। ਵੀਰਵਾਰ ਅਤੇ ਸ਼ੁੱਕਰਵਾਰ ਸੂਬੇ ਦੇ 6 ਜ਼ਿਲਿਆਂ ਵਿਚ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਛਾਈ ਰਹੇਗੀ। ਅਜਿਹੇ ਵਿਚ ਵਿਜ਼ੀਬਿਲਿਟੀ ਘੱਟ ਹੋਵੇਗੀ। ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ

PunjabKesari
ਓਧਰ ਹਿਮਾਚਲ ਪ੍ਰਦੇਸ਼ ਵਿਚ ਬਰਫਬਾਰੀ ਤੋਂ ਬਾਅਦ ਸੜਕ ਰਸਤੇ ਵਿਚ ਤਿਲਕਣ ਨਾਲ ਹਾਦਸੇ ਵਧ ਗਏ ਹਨ। ਸੂਬਾ ਆਫਤ ਮੈਨੇਜਮੈਂਟ ਅਥਾਰਿਟੀ ਮੁਤਾਬਕ ਬੁੱਧਵਾਰ ਨੂੰ ਹੋਏ ਹਾਦਸਿਆਂ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ 3 ਲੋਕਾਂ ਦੀ ਮੌਤ ਚੰਬਾ ਜ਼ਿਲਾ ਵਿਚ ਹੋਈ। 1 ਦੀ ਮੌਤ ਉਚਾਈ ਤੋਂ ਡਿੱਗਣ ਕਾਰਨ ਹੋਈ ਜਦਕਿ 2 ਲੋਕਾਂ ਦੀ ਮੌਤ ਸੜਕ ਹਾਦਸਿਆਂ ਵਿਚ ਹੋਈ। ਉਥੇ ਹੀ ਕੁੱਲੂ ਜ਼ਿਲੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ।

ਇਹ ਖ਼ਬਰ ਪੜ੍ਹੋ-ਕੋਰੋਨਾ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ IAS ਤੇ IPS ਅਧਿਕਾਰੀਆਂ ਦਾ ਸਨਮਾਨ ਕਰਨ ਦੀ ਉੱਠੀ ਮੰਗ


ਜੋਤ ’ਚ ਇਕ ਹਫਤੇ ਤੋਂ ਫਸੇ ਚੰਡੀਗੜ੍ਹ ਦੇ ਸੈਲਾਨੀ, 4 ਫੁੱਟ ਬਰਫ ’ਚ ਦੱਬੇ ਵਾਹਨ
ਸੈਰ-ਸਪਾਟਾ ਵਾਲੀ ਥਾਂ ਜੋਤ ਵਿਚ ਚੰਡੀਗੜ੍ਹ ਦੇ ਸੈਲਾਨੀ ਬਰਫ ਵਿਚ ਪਿਛਲੇ 1 ਹਫਤੇ ਤੋਂ ਫਸੇ ਹਨ। ਆਲਮ ਇਹ ਹੈ ਕਿ ਚੰਬਾ ਅਤੇ ਚੁਵਾੜੀ ਜਾਣ ਵਾਲੇ ਦੋਵੇਂ ਰਸਤੇ ਭਾਰੀ ਬਰਫਬਾਰੀ ਕਾਰਨ ਬੰਦ ਹੋ ਚੁੱਕੇ ਹਨ ਅਤੇ ਸੈਲਾਨੀਆਂ ਦੇ ਵਾਹਨ 4 ਫੁੱਟ ਬਰਫ ਦੇ ਅੰਦਰ ਦੱਬ ਚੁੱਕੇ ਹਨ। ਦੋਵਾਂ ਪਾਸਿਆਂ ਤੋਂ ਰਸਤੇ ਖੋਲ੍ਹਣ ਦਾ ਕੰਮ ਜਾਰੀ ਹੈ। ਐੱਸ. ਡੀ. ਐੱਮ. ਭਟੀਆਤ ਬੱਚਨ ਸਿੰਘ ਨੇ ਦੱਸਿਆ ਕਿ ਸੁਦਲੀ ਚੌਕ ’ਤੇ ਜੋ ਲੋਕ ਗਲਤ ਜਾਣਕਾਰੀ ਦੇ ਕੇ ਜੋਤ ਜਾ ਰਹੇ ਹਨ, ਉਨ੍ਹਾਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News