ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮਿਲਿਆ ਜ਼ਹਿਰੀਲਾ ਸੱਪ

Saturday, Oct 15, 2022 - 10:44 AM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵੀਰਵਾਰ ਨੂੰ ਇਕ ਸੱਪ ਮਿਲਿਆ ਹੈ। ਇਸ 5 ਫੁੱਟ ਲੰਬੇ ਸੱਪ ਨੂੰ ਆਮ ਤੌਰ 'ਤੇ ਏਸ਼ੀਆਈ ਵਾਟਰ ਸੱਪ ਕਿਹਾ ਜਾਂਦਾ ਹੈ। ਇਹ 'ਚੈਕਰਡ ਕੀਲਬੈਕ' ਪ੍ਰਜਾਤੀ ਦਾ ਸੱਪ ਸੀ। ਸੁਰੱਖਿਆ ਕਰਮੀਆਂ ਨੇ ਚੌਕੀਦਾਰ ਦੇ ਕਮਰੇ ਦੇ ਨੇੜੇ ਜ਼ਹਿਰੀਲੇ ਸੱਪ ਨੂੰ ਦੇਖਿਆ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਸੰਭਾਲ ਲਈ ਕੰਮ ਕਰ ਰਹੇ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) 'ਵਾਈਲਡਲਾਈਫ ਐਸਓਐਸ' ਨੂੰ ਸੂਚਿਤ ਕੀਤਾ। ਐੱਨ.ਜੀ.ਓ. ਦੀ 2 ਮੈਂਬਰੀ ਟੀਮ ਨੇ ਲੱਕੜ ਦੀਆਂ ਤਰੇੜਾਂ ਵਿਚਕਾਰ ਬੈਠੇ ਸੱਪ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ : ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ : ਚੋਣ ਬਾਂਡ ਕਾਲਾ ਧਨ ਨਹੀਂ

ਐੱਨ.ਜੀ.ਓ. ਨੇ ਕਿਹਾ,''ਵੀਰਵਾਰ ਸਵੇਰੇ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਸੱਪ ਦੇਖ ਕੇ ਸੁਰੱਖਿਆ ਕਰਮੀ ਹੈਰਾਨ ਰਹਿ ਗਏ। ਚੌਕੀਦਾਰ ਦੇ ਕਮਰੇ ਨੇੜੇ ਇਸ ਸੱਪ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਵਾਈਲਡਲਾਈਫ ਐੱਸ.ਓ.ਐੱਸ. ਨੂੰ ਸੂਚਿਤ ਕੀਤਾ। 2 ਮੈਂਬਰੀ ਟੀਮ ਨੇ ਸੱਪ ਨੂੰ ਬਾਹਰ ਕੱਢਿਆ। ਸੱਪ ਚੌਕੀਦਾਰ ਦੇ ਕਮਰੇ ਕੋਲ ਲੱਕੜ ਦੀਆਂ ਤਰੇੜਾਂ ਵਿਚਾਲੇ ਬੈਠਾ ਹੋਇਆ ਸੀ।'' 'ਚੈਕਰਡ ਕੀਲਬੈਕ' ਮੁੱਖ ਰੂਪ ਨਾਲ ਝੀਲਾਂ, ਨਦੀਆਂ ਅਤੇ ਤਲਾਬਾਂ, ਨਾਲੀਆਂ ਖੇਤੀਬਾੜੀ ਜ਼ਮੀਨਾਂ, ਖੂਹਾਂ ਆਦਿ ਵਰਗੇ ਜਲ ਸਰੋਤਾਂ 'ਚ ਪਾਏ ਜਾਂਦੇ ਹਨ। ਸੱਪਾਂ ਦੀ ਇਸ ਪ੍ਰਜਾਤੀ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਦੂਜੀ ਅਨੁਸੂਚੀ ਦੇ ਅਧੀਨ ਸੁਰੱਖਿਅਤ ਕੀਤਾ ਜਾਂਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News