ਸਮਰਿਤੀ ਇਰਾਨੀ ''ਤੇ ਕਾਂਗਰਸ ਦਾ ਤੰਜ਼- ''ਕਿਉਂਕਿ ਮੰਤਰੀ ਬੀ ਕਭੀ ਗਰੈਜੂਏਟ ਥੀ''

4/12/2019 12:06:16 PM

ਨਵੀਂ ਦਿੱਲੀ— ਅਮੇਠੀ ਤੋਂ ਪਰਚਾ ਦਾਖਲ ਕਰਨ ਦੌਰਾਨ ਹਲਫਨਾਮੇ ਤੋਂ ਸਾਹਮਣੇ ਆਈ ਕੇਂਦਰੀ ਮੰਤਰੀ ਦੀ ਸਿੱਖਿਆ ਯੋਗਤਾ 'ਤੇ ਕਾਂਗਰਸ ਨੇ ਤੰਜ਼ ਕੱਸਿਆ ਹੈ। ਹਲਫਨਾਮੇ ਅਨੁਸਾਰ, ਸਮਰਿਤੀ 12ਵੀਂ ਪਾਸ ਹੈ, ਜਦੋਂ ਕਿ ਇਸ ਤੋਂ ਪਹਿਲਾਂ ਤੱਕ ਉਨ੍ਹਾਂ ਦੇ ਗਰੈਜੂਏਟ ਹੋਣ ਦੀ ਗੱਲ ਕਹੀ ਗਈ ਸੀ। ਇਸ ਗੱਲ 'ਤੇ ਕਾਂਗਰਸ ਦੀ ਮਹਿਲਾ ਬੁਲਾਰਾ ਪ੍ਰਿਯੰਕਾ ਚਤੁਰਵੇਦੀ ਨੇ 'ਕਿਉਂਕਿ ਸਾਸ ਬੀ ਕਭੀ ਬਹੂ ਥੀ' ਨਾਟਕ ਦੀ ਤਰਜ 'ਤੇ 'ਕਿਉਂਕਿ ਮੰਤਰੀ ਵੀ ਕਭੀ ਗਰੈਜੂਏਟ ਥੀ' ਕਹਿ ਕੇ ਚੁਟਕੀ ਲਈ ਹੈ। ਪ੍ਰਿਯੰਕਾ ਨੇ ਕਿਹਾ,''ਇਕ ਨਵਾਂ ਸੀਰੀਅਲ ਆਉਣ ਵਾਲਾ ਹੈ, ਕਿਉਂਕਿ ਮੰਤਰੀ ਬੀ ਕਭੀ ਗਰੈਜੂਏਟ ਥੀ। ਇਸ ਦੀ ਸ਼ੁਰੂਆਤੀ ਲਾਈਨ ਹੋਵੇਗੀ 'ਕਵਾਲੀਫਿਕੇਸ਼ਨ ਦੇ ਵੀ ਰੂਪ ਬਦਲਦੇ ਹਨ, ਨਵੇਂ-ਨਵੇਂ ਸਾਂਚੇ 'ਚ ਢੱਲਦੇ ਹਨ। ਇਕ ਡਿਗਰੀ ਆਉਂਦੀ ਹੈ, ਇਕ ਡਿਗਰੀ ਜਾਂਦੀ ਹੈ, ਬਣਦੇ ਹਲਫਨਾਮੇ ਨਵੇਂ ਹਨ, ਕਿਉਂਕਿ ਮੰਤਰੀ ਵੀ ਕਭੀ ਗਰੈਜੂਏਟ ਥੀ।''PunjabKesariਪ੍ਰਿਯੰਕਾ ਨੇ ਅੱਗੇ ਕਿਹਾ ਕਿ ਸਮਰਿਤੀ ਇਰਾਨੀ ਜੀ ਨੇ ਆਪਣੀ ਸਿੱਖਿਆ ਯੋਗਤਾ ਨੂੰ ਲੈ ਕੇ ਇਕ ਚੀਜ਼ ਕਾਇਮ ਕੀਤੀ ਹੈ ਕਿ ਕਿਸ ਤਰੀਕੇ ਨਾਲ ਗਰੈਜੂਏਟ ਤੋਂ 12ਵੀਂ ਜਮਾਤ ਦੇ ਹੋ ਜਾਂਦੇ ਹਨ। ਉਹ ਮੋਦੀ ਸਰਕਾਰ ਤੋਂ ਹੀ ਅਤੇ ਮੋਦੀ ਸਰਕਾਰ 'ਚ ਹੀ ਮੁਮਕਿਨ ਹੈ।'' ਇਸ ਦੇ ਨਾਲ ਹੀ ਇਰਾਨੀ ਦੇ 2004, 2011 ਅਤੇ 2014 ਦੇ ਹਲਫਨਾਮਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

2004 ਤੇ 2011 ਦੀਆਂ ਲੋਕ ਸਭਾ ਚੋਣਾਂ 'ਚ ਖੁਦ ਨੂੰ ਦੱਸਿਆ ਸੀ ਗਰੈਜੂਏਟ
ਇਰਾਨੀ ਪਹਿਲਾਂ ਵਿਰੋਧੀਆਂ ਦੇ ਦਾਅਵਿਆਂ ਨੂੰ ਖਾਰਜ ਕਰਦੀ ਰਹੀ ਸੀ, ਹੁਣ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਗਰੈਜੂਏਸ਼ਨ ਕੋਰਸ 'ਚ ਦਾਖਲਾ ਲਿਆ ਸੀ ਪਰ ਉਹ ਇਸ ਨੂੰ ਪੂਰਾ ਨਹੀਂ ਕਰ ਸਕੀ ਸੀ। ਆਪਣੇ ਚੋਣਾਵੀ ਹਲਫਨਾਮੇ 'ਚ ਇਰਾਨੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਤੋਂ ਪਹਿਲੇ ਸਾਲ ਬੈਚਲਰ ਆਫ਼ ਕਾਮਰਸ (ਬੀ.ਕਾਮ.) ਦੀ ਪ੍ਰੀਖਿਆ ਦਿੱਤੀ ਪਰ ਉਹ ਤਿੰਨ ਸਾਲ ਦੇ ਕੋਰਸ ਨੂੰ ਪੂਰਾ ਨਹੀਂ ਕਰ ਸਕੀ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ 2004 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੇ ਹਲਫਨਾਮਿਆਂ ਨੂੰ ਖੁਦ ਨੂੰ ਗੈਰਜੂਏਟ ਦੱਸਿਆ ਸੀ, ਜੋ ਕਿ ਗਲਤ ਹੈ। 2004 'ਚ ਇਰਾਨੀ ਨੇ ਦਿੱਲੀ ਦੇ ਚਾਂਦਨੀ ਚੌਕ ਤੋਂ ਕਪਿਲ ਸਿੱਬਲ ਵਿਰੁੱਧ ਚੋਣ ਲੜੀ ਸੀ। ਉਦੋਂ ਉਨ੍ਹਾਂ ਨੇ ਖੁਦ ਨੂੰ ਬੀ.ਏ. ਡਿਗਰੀ ਧਾਰਕ ਦੱਸਿਆ ਸੀ।


DIsha

Edited By DIsha