ਜਨਰੇਟਰ ਬਣਿਆ ਕਾਲ! ਪਰਿਵਾਰ ਦੇ 3 ਜੀਆਂ ਦੀ ਦਰਦਨਾਕ ਮੌਤ
Friday, Jul 11, 2025 - 11:00 PM (IST)

ਸੂਰਤ– ਗੁਜਰਾਤ ਦੇ ਸੂਰਤ ਜ਼ਿਲੇ ’ਚ ਇਕੋ ਪਰਿਵਾਰ ਦੇ 3 ਜੀਆਂ ਦੀ ਕਥਿਤ ਤੌਰ ’ਤੇ ਜਨਰੇਟਰ ’ਚੋਂ ਨਿਕਲੇ ਧੂੰਏਂ ਕਾਰਨ ਸਾਹ ਘੁਟਣ ਨਾਲ ਮੌਤ ਹੋ ਗਈ। ਘਟਨਾ ਵੇਲੇ ਉਹ ਆਪਣੇ ਘਰ ਵਿਚ ਸੌਂ ਰਹੇ ਸਨ। ਪੁਲਸ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਨੂੰ ਸੂਰਤ ਜ਼ਿਲੇ ਦੇ ਭਾਠਾ ਪਿੰਡ ਵਿਚ ਵਾਪਰੀ।
ਇਨ੍ਹਾਂ ਲੋਕਾਂ ਦੀ ਮੌਤ ਹੋ ਜਾਣ ਦਾ ਪਤਾ ਉਸ ਵੇਲੇ ਲੱਗਾ ਜਦੋਂ ਪਰਿਵਾਰ ਦਾ ਇਕ ਮੈਂਬਰ ਸਵੇਰੇ ਤਿੰਨਾਂ ਦੇ ਨਾ ਜਾਗਣ ’ਤੇ ਉਨ੍ਹਾਂ ਨੂੰ ਵੇਖਣ ਗਿਆ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬਾਲੂਭਾਈ ਪਟੇਲ (76), ਸੀਤਾਬੇਨ ਰਾਠੌੜ (56) ਤੇ ਵੇਦਾਬੇਨ ਰਾਠੌੜ (60) ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- ਰਾਧਿਕਾ ਦੀ ਪੋਸਟਮਾਰਟਮ ਰਿਪੋਰਟ 'ਚ ਵੱਡਾ ਖੁਲਾਸਾ, ਝੂਠਾ ਸਾਬਿਤ ਹੋਇਆ ਪਿਓ ਦਾ ਕਬੂਲਨਾਮਾ