16 ਮਾਰਚ ਨੂੰ ਇਸ ਸੂਬੇ ਦੀ ਸਰਕਾਰੀ ਯੂਨੀਵਰਸਿਟੀ 'ਚ ਵੰਡੇ ਜਾਣਗੇ ਸਮਾਰਟਫੋਨ

Friday, Mar 09, 2018 - 10:01 PM (IST)

16 ਮਾਰਚ ਨੂੰ ਇਸ ਸੂਬੇ ਦੀ ਸਰਕਾਰੀ ਯੂਨੀਵਰਸਿਟੀ 'ਚ ਵੰਡੇ ਜਾਣਗੇ ਸਮਾਰਟਫੋਨ

ਭੋਪਾਲ— ਪੰਜਾਬ 'ਚ ਕਾਂਗਰਸ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਸੂਬੇ ਦੇ ਲੋਕ ਸਰਕਾਰ ਵਲੋਂ ਵੰਡੇ ਜਾਣ ਵਾਲੇ ਸਮਾਰਟਫੋਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਪੰਜਾਬ ਵਾਸੀਆਂ ਨੂੰ ਸਮਾਰਟਫੋਨ ਮਿਲਣਗੇ ਜਾਂ ਨਹੀਂ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੱਧ ਪ੍ਰਦੇਸ਼ ਦੇ ਸਹਿਕਾਰੀ, ਗੈਸ ਤ੍ਰਾਸਦੀ ਤੇ ਮੁੜ ਵਸੇਬਾ ਰਾਜ ਮੰਤਰੀ ਵਿਸ਼ਵਾਸ ਸਾਰੰਗ 16 ਮਾਰਚ ਨੂੰ ਸਰਕਾਰੀ ਯੂਨੀਵਰਸਿਟੀ ਨਰੇਲਾ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਵੰਡਣ ਜਾ ਰਹੇ ਹਨ। ਅਧਿਕਾਰਿਤ ਜਾਣਕਾਰੀ ਮੁਤਾਬਕ ਸੂਬਾ ਸ਼ਾਸਨ ਦੀ ਸਾਲ 2016-17 'ਚ ਪਹਿਲੇ ਸਾਲ 'ਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਯੋਜਨਾ ਦੇ ਤਹਿਤ ਇਹ ਆਯੋਜਨ ਕੀਤਾ ਗਿਆ ਹੈ।
ਪ੍ਰਿੰਸੀਪਲ ਡਾ. ਧੰਨਜੇ ਵਰਮਾ ਨੇ ਬੀ.ਏ., ਬੀ.ਕਾਮ., ਬੀ.ਸੀ.ਏ. ਦੇ ਵਿਦਿਆਰਥੀਆਂ ਨੂੰ ਪਛਾਣ ਪੱਤਰ ਦੇ ਨਾਲ ਯੂਨੀਵਰਸਿਟੀ 'ਚ ਹਾਜ਼ਰ ਰਹਿਣ ਨੂੰ ਕਿਹਾ ਹੈ। ਪ੍ਰੋਗਰਾਮ ਦਾ ਆਯੋਗਨ 16 ਮਾਰਚ ਨੂੰ ਦੁਪਹਿਰੇ 1:30 ਵਜੇ ਨਰੇਲਾ ਯੂਨੀਵਰਸਿਟੀ ਪ੍ਰਾਂਗਣ ਕਰੋਂਦ 'ਚ ਹੋਵੇਗਾ।


Related News