ਫੈਕਟਰੀ 'ਚ ਸ਼ਾਰਟ ਸਰਕਿਟ ਕਾਰਨ ਲੱਗੀ ਅੱਗ; ਫਟਿਆ ਸਿਲੰਡਰ, 6 ਮਜ਼ਦੂਰਾਂ ਦੀ ਮੌਤ
Sunday, Sep 22, 2024 - 01:35 PM (IST)
ਕਾਨਪੁਰ- ਕਾਨਪੁਰ ਦੇਹਾਤ ਜ਼ਿਲ੍ਹੇ ਦੇ ਇਕ ਉਦਯੋਗਿਕ ਖੇਤਰ ਵਿਚ ਗੱਦਾ ਬਣਾਉਣ ਵਾਲੀ ਇਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ 'ਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਨਪੁਰ ਦੇਹਾਤ ਦੇ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ।
ਇਹ ਵੀ ਪੜ੍ਹੋ- ਕਾਂਗਰਸ ਨੇਤਾ ਕੁਮਾਰੀ ਸ਼ੈਲਜਾ ਨੂੰ ਖੱਟੜ ਨੇ BJP 'ਚ ਸ਼ਾਮਲ ਹੋਣ ਦਾ ਦਿੱਤਾ ਆਫ਼ਰ
ਉਨ੍ਹਾਂ ਨੇ ਦੱਸਿਆ ਕਿ ਰਾਣੀਆ ਦੇ ਖਾਨਪੁਰ ਖਡੰਜਾ ਰੋਡ 'ਤੇ ਸ਼ਨੀਵਾਰ ਨੂੰ ਆਰ. ਪੀ. ਪੋਲੀ ਪਲਾਸਟ ਪ੍ਰਾਈਵੇਟ ਲਿਮਟਿਡ ਵਿਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਐਲ. ਪੀ. ਜੀ. ਗੈਸ ਸਿਲੰਡਰ ਫਟ ਗਿਆ ਅਤੇ ਛੱਤ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀ ਦੇ ਡਾਇਰੈਕਟਰ ਸ਼ਿਸ਼ਿਰ ਗਰਗ ਨੇ ਫਾਇਰ ਸਟੇਸ਼ਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਟੈਂਡਰ ਭੇਜੇ ਗਏ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੇ YouTube ਚੈਨਲ 'ਤੇ ਸੇਵਾਵਾਂ ਬਹਾਲ, ਇਸ ਕਾਰਨ ਹੋਇਆ ਸੀ 'ਹੈਕ'
ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮੀਆਂ ਨੇ ਸ਼ਨੀਵਾਰ ਨੂੰ 3 ਮਜ਼ਦੂਰਾਂ ਦੀਆਂ ਪੂਰੀ ਤਰ੍ਹਾਂ ਸੜੀਆਂ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਅਮਿਤ (19) ਨਾਮਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਅਜੀਤ (16) ਅਤੇ ਵਿਸ਼ਾਲ (20) ਨੇ ਐਸ. ਜੀ. ਪੀ. ਜੀ. ਆਈ, ਲਖਨਊ ਵਿਚ ਆਖਰੀ ਸਾਹ ਲਏ। ਐਸ.ਪੀ ਨੇ ਦੱਸਿਆ ਕਿ ਮਨੋਜ (18), ਪ੍ਰਿਯਾਂਸ਼ੂ (19) ਅਤੇ ਲਵ-ਕੁਸ਼ (19) ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ- ਦੰਗਿਆਂ 'ਚ ਸਰਕਾਰੀ ਜਾਇਦਾਦ ਦੇ ਨੁਕਸਾਨ 'ਤੇ ਹੋਵੇਗੀ ਵਸੂਲੀ, ਕਾਨੂੰਨ ਲਾਗੂ
ਪੁਲਸ ਮੁਤਾਬਕ ਗੰਭੀਰ ਰੂਪ ਨਾਲ ਝੁਲਸ ਗਏ ਲੋਕਾਂ ਨੂੰ ਲਾਲਾ ਲਾਜਪਤ ਰਾਏ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਐੱਸ. ਜੀ. ਪੀ. ਜੀ. ਆਈ, ਲਖਨਊ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਫੈਕਟਰੀ ਦੇ ਤਿੰਨਾਂ ਡਾਇਰੈਕਟਰਾਂ ਖ਼ਿਲਾਫ਼ FIR ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।