CPM ਨੇਤਾ ਸੀਤਾਰਾਮ ਯੇਚੁਰੀ ਦੇ ਵੱਡੇ ਪੁੱਤਰ ਆਸ਼ੀਸ਼ ਦਾ ਕੋਰੋਨਾ ਨਾਲ ਦਿਹਾਂਤ
Thursday, Apr 22, 2021 - 09:53 AM (IST)
ਨਵੀਂ ਦਿੱਲੀ- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਐੱਮ) ਜਨਰਲ ਸਕੱਤਰ ਅਤੇ ਸੀਨੀਅਰ ਨੇਤਾ ਸੀਤਾਰਾਮ ਯੇਚੁਰੀ ਦੇ ਵੱਡੇ ਪੁੱਤਰ ਆਸ਼ੀਸ਼ ਯੇਚੁਰੀ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਨਾਲ ਪੀੜਤ ਸਨ। ਸੀਤਾਰਾਮ ਨੇ ਖ਼ੁਦ ਆਪਣੇ ਟਵਿੱਟਰ ਅਕਾਊਂਟ ਤੋਂ ਦੁਖ਼ਦ ਖ਼ਬਰ ਦੀ ਜਾਣਕਾਰੀ ਦਿੱਤੀ। ਯੇਚੁਰੀ ਦੇ ਪੁੱਤਰ ਦਾ ਗੁਰੂਗ੍ਰਾਮ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਆਸ਼ੀਸ਼ 9 ਜੂਨ ਨੂੰ 35 ਸਾਲ ਦੇ ਹੋਣ ਵਾਲੇ ਸਨ।
ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ,''ਬੇਹੱਦ ਦੁਖ ਨਾਲ ਦੱਸਣਾ ਪੈ ਰਿਹਾ ਹੈ ਕਿ ਮੈਂ ਆਪਣੇ ਵੱਡੇ ਪੁੱਤਰ ਆਸ਼ੀਸ਼ ਯੇਚੁਰੀ ਨੂੰ ਕੋਵਿਡ-19 ਕਾਰਨ ਅੱਜ ਸਵੇਰੇ ਗੁਆ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਸਾਨੂੰ ਉਮੀਦ ਦਿੱਤੀ ਅਤੇ ਉਸ ਦਾ ਇਲ਼ਾਜ ਕੀਤਾ- ਡਾਕਟਰ, ਨਰਸ, ਫਰੰਟਲਾਈਨ ਹੈਲਥ ਵਰਕਰ, ਸੈਨੀਟਾਈਜੇਸ਼ਨ ਵਰਕਰ ਅਤੇ ਉਹ ਅਣਗਿਣਤ ਲੋਕ ਜੋ ਸਾਡੇ ਨਾਲ ਖੜ੍ਹੇ ਰਹੇ।''
ਇਹ ਵੀ ਪੜ੍ਹੋ : ਹਰਿਆਣਾ ਨੇ ਕੇਂਦਰ ਸਰਕਾਰ ਨੂੰ ਦਿੱਤੀ 107 ਮੀਟ੍ਰਿਕ ਟਨ ਮੈਡੀਕਲ ਆਕਸੀਜਨ
ਯੇਚੁਰੀ ਪਰਿਵਾਰ ਦੇ ਕਰੀਬੀਆਂ ਅਨੁਸਾਰ, ਆਸ਼ੀਸ਼ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਸਨ ਅਤੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਵੀ ਹੋ ਰਿਹਾ ਸੀ। ਕੋਰੋਨਾ ਨਾਲ 2 ਹਫ਼ਤਿਆਂ ਦੀ ਜੰਗ ਤੋਂ ਬਾਅਦ ਅੱਜ ਯਾਨੀ ਵੀਰਵਾਰ ਸਵੇਰੇ 5.30 ਵਜੇ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ, ਜਿਸ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ।