ਬੇਅਦਬੀ ਮਾਮਲੇ ''ਚ ''ਸਿਟ'' ਨੇ ਰਾਮ ਰਹੀਮ ਤੋਂ 6 ਘੰਟੇ ਕੀਤੀ ਪੁੱਛ- ਗਿੱਛ, ਨਹੀਂ ਹੋਈ ਸੰਤੁਸ਼ਟ

Wednesday, Dec 15, 2021 - 10:29 AM (IST)

ਬੇਅਦਬੀ ਮਾਮਲੇ ''ਚ ''ਸਿਟ'' ਨੇ ਰਾਮ ਰਹੀਮ ਤੋਂ 6 ਘੰਟੇ ਕੀਤੀ ਪੁੱਛ- ਗਿੱਛ, ਨਹੀਂ ਹੋਈ ਸੰਤੁਸ਼ਟ

ਰੋਹਤਕ (ਪੰਕੇਸ)- ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਬਾਬਾ ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਮੰਗਲਵਾਰ ਨੂੰ ਇਕ ਵਾਰ ਫਿਰ ਪੰਜਾਬ ਦੀ ਐੱਸ. ਆਈ. ਟੀ. ਸੁਨਾਰੀਆਂ ਜੇਲ ਪਹੁੰਚੀ। ਲਗਭਗ 6 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਟੀਮ ਵਾਪਸ ਪਰਤੀ। ਮਿਲੀ ਜਾਣਕਾਰੀ ਮੁਤਾਬਕ ਟੀਮ ਨੇ ਸਵੇਰੇ ਲਗਭਗ 10.30 ਵਜੇ ਸੁਨਾਰੀਆਂ ਜੇਲ ਵਿਚ  ਕੀਤਾ ਅਤੇ ਸ਼ਾਮ 4.30 ਵਜੇ ਵਾਪਸ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਨੇ ਜੇਲ ਵਿਚ ਬੰਦ ਹੋਰ ਕੈਦੀਆਂ ਦੀ ਮੁਲਾਕਾਤ ’ਤੇ ਵੀ ਸਥਾਈ ਤੌਰ ’ਤੇ ਰੋਕ ਲਗਾ ਦਿੱਤੀ।

ਰਾਮ ਰਹੀਮ ਦੇ ਜਵਾਬ ਵਿਚ ਸੰਤੁਸ਼ਟ ਨਹੀਂ ਹੈ ਐੱਸ. ਆਈ. ਟੀ.

ਰਾਮ ਰਹੀਮ ਅਤੇ ਪ੍ਰਬੰਧਕਾਂ ਵਲੋਂ ਦਿੱਤੇ ਗਏ ਜਵਾਬਾਂ ਤੋਂ ਐੱਸ. ਆਈ. ਟੀ. ਸੰਤੁਸ਼ਟ ਨਹੀਂ ਹੈ, ਇਹੋ ਕਾਰਨ ਹੈ ਕਿ ਅਜੇ ਹੋਰ ਵੀ ਪੁੱਛਗਿੱਛ ਕੀਤੀ ਜਾਣੀ ਹੈ। ਐੱਸ. ਆਈ. ਟੀ. ਪ੍ਰਮੁੱਖ ਐੱਸ. ਪੀ. ਐੱਸ. ਪਰਮਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਸਵਾਲਾਂ ਦੇ ਸਹੀ ਜਵਾਬ ਨਹੀਂ ਮਿਲ ਜਾਂਦੇ, ਪੁੱਛ-ਗਿੱਛ ਇਸੇ ਤਰ੍ਹਾਂ ਚਲਦੀ ਰਹੇਗੀ। ਕਈ ਦੌਰ ਦੀ ਪੁੱਛਗਿੱਛ ਹੋ ਸਕਦੀ ਹੈ। ਦੱਸ ਦਈਏ ਕਿ ਪੰਜਾਬ ਤੋੋਂ 7 ਗੱਡੀਆਂ ਵਿਚ ਵਿਸ਼ੇਸ਼ ਜਾਂਚ ਦਲ ਅਤੇ ਲਗਭਗ 30 ਪੁਲਸ ਮੁਲਾਜ਼ਮ ਰੋਹਤਕ ਪੁੱਜੇ। ਐੱਸ. ਆਈ. ਟੀ. ਮਾਮਲੇ ਦੀ ਜਾਂਚ ਨੂੰ ਜਲਦੀ ਮੁਕਾਮ ਤੱਕ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ’ਤੇ ਚੋਣਾਂ ਤੋਂ ਪਹਿਲਾਂ-ਪਹਿਲਾਂ ਹੀ ਇਸਨੂੰ ਪੂਰਾ ਕਰਨ ਦਾ ਦਬਾਅ ਹੈ। ਐੱਸ. ਆਈ. ਟੀ. ਪ੍ਰਮੁੱਖ ਆਈ. ਜੀ. ਐੱਸ. ਪੀ. ਐੱਸ. ਪਰਮਾਰ ਨੇ ਕਿਹਾ ਕਿ ਅਸੀਂ ਰਾਮ ਰਹੀਮ ਨੂੰ ਪੁੱਛਗਿੱਛ ਲਈ ਦੁਬਾਰਾ ਸੁਨਾਰੀਆਂ ਜੇਲ ਆਏ ਹਨ। ਐੱਸ. ਆਈ. ਟੀ. ਵਿਚ ਐੱਸ. ਐੱਸ. ਪੀ. ਮੁਖਵਿੰਦਰ ਭੁੱਲਰ, ਡੀ. ਐੱਸ. ਪੀ. ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਟੀਮ ਮੁੱਖ ਰੂਪ ਨਾਲ ਸ਼ਾਮਲ ਸੀ।


author

Tanu

Content Editor

Related News