ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

10/04/2023 5:57:13 AM

ਨੈਸ਼ਨਲ ਡੈਸਕ: ਹਰਿਆਣਾ ਦੀ ਗੁਰੂਗ੍ਰਾਮ ਪੁਲਸ ਨੇ ਹਰਿਆਣਵੀ ਗਾਇਕ ਮਨੋਜ ਗੁਰੂ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਮਿਊਜ਼ਿਕ ਕੰਪਨੀ ਨਾਲ ਕਰਾਰ ਤੋੜਨ 'ਤੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗਾਇਕ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਕਾਲਾ ਜਠੇੜੀ ਦੇ ਨਾਂ 'ਤੇ ਕੰਪਨੀ ਡਾਇਰੈਕਟਰ ਨੂੰ ਧਮਕੀ ਦਿੱਤੀ ਸੀ।

ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਨੇ ਦੱਸਿਆ ਕਿ ਜੈਮ ਟਿਊਨਸ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੇ ਸੈਕਟਰ-37 ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਉਸ ਨੇ ਦੱਸਿਆ ਕਿ 17 ਸਤੰਬਰ ਨੂੰ ਇਕ ਨੌਜਵਾਨ ਨੇ ਉਸ ਨੂੰ ਫ਼ੋਨ ਕੀਤਾ ਤੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਕਾਲਾ ਜਠੇੜੀ ਦਾ ਭਤੀਜਾ ਦੱਸਿਆ। ਉਸ ਨੇ ਗੁਰੂ ਹਰਿਆਣਵੀ ਨਾਲ ਆਰਟਿਸਟ ਬਾਂਡ ਨਾ ਤੋੜਨ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਗੁਰੂਗ੍ਰਾਮ ਦੇ ਸੈਕਟਰ-37 ਨੇੜੇ ਇੰਡੀਅਨ ਗੈਸ ਗੋਦਾਮ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਉਰਫ਼ ਕੱਚਾ ਵਾਸੀ ਪਿੰਡ ਜਠੇੜੀ, ਸੋਨੀਪਤ ਅਤੇ ਮਨੋਜ ਉਰਫ਼ ਗੁਰੂ ਵਾਸੀ ਸ਼ਿਵ ਨਗਰ, ਹਿਸਾਰ ਵਜੋਂ ਹੋਈ ਹੈ।

ਗਾਇਕ ਨੇ ਕਿਹਾ- ਕੰਪਨੀ ਨੇ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਮਨੋਜ ਉਰਫ਼ ਗੁਰੂ ਹਰਿਆਣਵੀ ਗਾਇਕ ਹੈ। ਜਿਨ੍ਹਾਂ ਦਾ ਜੈਮ ਟਿਊਨਸ ਮਿਊਜ਼ਿਕ ਕੰਪਨੀ ਨਾਲ 5 ਸਾਲ ਦਾ ਬਾਂਡ ਐਗਰੀਮੈਂਟ ਸੀ। ਜਿਸ ਤਹਿਤ ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਉਹ ਸਾਲ ਵਿਚ 10-12 ਗੀਤ ਰਿਲੀਜ਼ ਕਰਵਾਏਗੀ ਅਤੇ ਇਸ ਲਈ ਸਟੇਜ-ਲਾਈਵ ਪ੍ਰੋਗਰਾਮ ਵੀ ਕਰਵਾਏਗਾ ਪਰ ਮਿਊਜ਼ਿਕ ਕੰਪਨੀ ਨੇ ਅਜਿਹਾ ਨਹੀਂ ਕੀਤਾ। ਜਿਸ ਕਾਰਨ ਮਨੋਜ ਉਰਫ਼ ਗੁਰੂ ਨੇ ਆਪਣੇ ਸਾਥੀ ਦੀਪਕ ਉਰਫ ਕੱਚਾ ਨਾਲ ਮਿਲ ਕੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਸਮਝੌਤਾ ਤੋੜਨ ਲਈ ਕਿਹਾ। ਸਮਝੌਤਾ ਨਾ ਤੋੜਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪਤਨੀ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਗੈਂਗਸਟਰ ਦੇ ਭਰਾ ਦੇ ਜਨਮਦਿਨ 'ਤੇ ਹੋਈ ਸੀ ਦੋਸਤੀ

ਮਨੋਜ ਗੁਰੂ ਨੇ ਦੱਸਿਆ ਕਿ ਉਹ ਗੈਂਗਸਟਰ ਕਾਲਾ ਜਠੇੜੀ ਦੇ ਭਰਾ ਦੇ ਜਨਮ ਦਿਨ 'ਤੇ ਪ੍ਰੋਗਰਾਮ ਲਈ ਗਿਆ ਸੀ। ਉੱਥੇ ਉਸ ਦੀ ਦੀਪਕ ਉਰਫ ਕੱਚਾ ਨਾਲ ਦੋਸਤੀ ਹੋ ਗਈ। ਦੋਵਾਂ ਨੇ ਮਿੱਲ ਕੇ ਹੀ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਧਮਕੀ ਦਿੱਤੀ ਸੀ। ਉਸ ਨੇ ਕਿਹਾ ਕਿ ਕੰਪਨੀ ਵੱਲੋਂ ਸ਼ਰਤਾਂ ਪੂਰੀਆਂ ਨਾ ਕਰਨ 'ਤੇ ਉਸ ਨੇ ਆਪਣੇ ਸਾਥੀ ਦੀਪਕ ਉਰਫ ਕੱਚਾ ਨਾਲ ਮਿਲ ਕੇ ਮਿਊਜ਼ਿਕ ਕੰਪਨੀ ਦੇ ਡਾਇਰੈਕਟਰ ਨੂੰ ਸਮਝੌਤਾ ਤੋੜਨ ਲਈ ਕਿਹਾ ਤੇ ਸਮਝੌਤਾ ਨਾ ਤੋੜਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। 

ਦੀਪਕ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਤਲ ਦੇ ਮਾਮਲੇ 

ਏ.ਸੀ.ਪੀ. ਅਨੁਸਾਰ ਮੁਲਜ਼ਮ ਦੀਪਕ ਖ਼ਿਲਾਫ਼ ਸੋਨੀਪਤ ਜ਼ਿਲ੍ਹੇ ਵਿਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਦੋ ਕੇਸ ਦਰਜ ਹਨ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਧਮਕੀਆਂ ਦੇਣ ਲਈ ਵਰਤੇ ਜਾਂਦੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News