ਸਿਮ ਕਾਰਡਜ਼ ਤੇ ਵਟਸਐਪ ਅਕਾਊਂਟਸ ਨੂੰ ਲੈ ਕੇ ਕੇਂਦਰ ਦੀ ਵੱਡੀ ਕਾਰਵਾਈ, 52 ਲੱਖ ਫਰਜ਼ੀ ਕੁਨੈਕਸ਼ਨ ਕੀਤੇ ਰੱਦ

Friday, Aug 18, 2023 - 05:22 AM (IST)

ਸਿਮ ਕਾਰਡਜ਼ ਤੇ ਵਟਸਐਪ ਅਕਾਊਂਟਸ ਨੂੰ ਲੈ ਕੇ ਕੇਂਦਰ ਦੀ ਵੱਡੀ ਕਾਰਵਾਈ, 52 ਲੱਖ ਫਰਜ਼ੀ ਕੁਨੈਕਸ਼ਨ ਕੀਤੇ ਰੱਦ

ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਸਿਮ ਕਾਰਡਜ਼ ਅਤੇ ਵਟਸਐਪ ਅਕਾਊਂਟ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਅਸੀਂ ਧੋਖੇ ਨਾਲ ਲਏ 52 ਲੱਖ ਕੁਨੈਕਸ਼ਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਹੈ, ਮੋਬਾਈਲ ਸਿਮ ਕਾਰਡ ਵੇਚਣ ਵਾਲੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮਈ 2023 ਤੋਂ ਹੁਣ ਤੱਕ ਸਿਮ ਕਾਰਡ ਡੀਲਰਾਂ ਵਿਰੁੱਧ 300 ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। 66,000 ਵਟਸਐਪ ਅਕਾਊਂਟ ਬਲਾਕ ਕਰ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਮਜ਼ਦੂਰ ਦਾ ਬੇਰਹਿਮੀ ਨਾਲ ਕੀਤਾ ਕਤਲ
 
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸਿਮ ਕਾਰਡ ਡੀਲਰਾਂ ਦੀ ਪੁਲਸ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਬਲਕ ਕੁਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਰੋਕ ਦਿੱਤਾ ਹੈ। ਸਰਕਾਰ ਨੇ 67000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮੰਤਰੀ ਨੇ ਕਿਹਾ ਕਿ ਵਟਸਐਪ ਨੇ ਆਪਣੇ ਆਪ ਹੀ ਲਗਭਗ 66,000 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ, ਜੋ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਕੀ ਹੈ ਨਵੀਂ ਗਾਈਡਲਾਈਨ

 ਵੈਸ਼ਨਵ ਨੇ ਕਿਹਾ ਕਿ ਹੁਣ ਅਸੀਂ ਧੋਖਾਧੜੀ ਨੂੰ ਰੋਕਣ ਲਈ ਸਿਮ ਡੀਲਰਾਂ ਦੀ ਪੁਲਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਨਵੀਂ ਗਾਈਡਲਾਈਨ ਮੁਤਾਬਕ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਸਿਮ ਕਾਰਡ ਵੇਚਣ 'ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ। ਦੂਰਸੰਚਾਰ ਮੰਤਰੀ ਮੁਤਾਬਕ ਦੇਸ਼ 'ਚ ਕਰੀਬ 10 ਲੱਖ ਸਿਮ ਕਾਰਡ ਡੀਲਰ ਹਨ, ਜਿਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ’ਚੋਂ ਗੁਜ਼ਰਨਾ ਹੋਵੇਗਾ। ਇਸ ਤੋਂ ਇਲਾਵਾ ਕਾਰੋਬਾਰ (ਦੁਕਾਨ) ਦੀ ਕੇ.ਵਾਈ.ਸੀ. ਵੀ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪੁਲਸ ਵੈਰੀਫਿਕੇਸ਼ਨ ਲਈ ਲੋੜੀਂਦਾ ਸਮਾਂ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਬੰਦ ਕੀਤੇ ਗਏ ਬਲਕ ਕੁਨੈਕਸ਼ਨ

ਮੰਤਰੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਨੇ ਬਲਕ ਕੁਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਵਪਾਰਕ ਕੁਨੈਕਸ਼ਨਾਂ ਦਾ ਇਕ ਨਵਾਂ ਕੰਸੈਪਟ ਪੇਸ਼ ਕੀਤਾ ਜਾਵੇਗਾ। ਵੈਸ਼ਨਵ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਾਰੋਬਾਰ ਦੀ ਕੇ.ਵਾਈ.ਸੀ., ਸਿਮ ਲੈਣ ਵਾਲੇ ਵਿਅਕਤੀ ਦੀ ਕੇ.ਵਾਈ.ਸੀ. ਵੀ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ  : ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ ’ਚ 23 ਗ੍ਰਿਫ਼ਤਾਰ, ਪੰਜਾਬੀਆਂ ਦੇ ਨਾਂ ਵੀ ਆਏ ਸਾਹਮਣੇ

ਇਕ ਆਧਾਰ ਕਾਰਡ ’ਤੇ 658 ਸਿਮ

 ਹਾਲ ਹੀ ਵਿਚ ਦੇਸ਼ ਵਿਚ ਕਈ ਸਿਮ ਕਾਰਡ ਘਪਲੇ ਸਾਹਮਣੇ ਆਏ ਹਨ। ਪੁਲਸ ਨੇ ਇਕ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਆਧਾਰ ਕਾਰਡ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਪੁਲਸ ਅਨੁਸਾਰ ਇਕ ਹੀ ਆਧਾਰ ਕਾਰਡ ’ਤੇ 658 ਸਿਮ ਕਾਰਡ ਜਾਰੀ ਕੀਤੇ ਗਏ ਸਨ ਅਤੇ ਇਨ੍ਹਾਂ ਸਾਰੇ ਸਿਮ ਕਾਰਡਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
 
ਵਿਜੇਵਾੜਾ ਵਿਚ ਇਕ ਹੋਰ ਮਾਮਲੇ ਵਿਚ ਇਕ ਹੀ ਫੋਟੋ ਪਛਾਣ ਵਾਲੇ 658 ਸਿਮ ਕਾਰਡ ਜਾਰੀ ਕੀਤੇ ਗਏ ਸਨ। ਸਾਰੇ ਸਿਮ ਕਾਰਡ ਪੋਲੁਕੋਂਡਾ ਨਵੀਨ ਦੇ ਨਾਂ 'ਤੇ ਰਜਿਸਟਰ ਕੀਤੇ ਗਏ ਸਨ, ਜੋ ਮੋਬਾਈਲ ਦੀਆਂ ਦੁਕਾਨਾਂ ਅਤੇ ਹੋਰ ਕਿਓਸਕਾਂ 'ਤੇ ਸਿਮ ਵੰਡਦਾ ਹੈ, ਜਿਥੇ ਕੋਈ ਵੀ ਸਿਮ ਕਾਰਡ ਖਰੀਦ ਸਕਦਾ ਹੈ। ਪੁਲਸ ਨੇ ਸਬੰਧਤ ਟੈਲੀਕਾਮ ਕੰਪਨੀ ਨੂੰ ਸਾਰੇ ਸਿਮ ਬਲਾਕ ਕਰਨ ਦੇ ਹੁਕਮ ਦਿੱਤੇ ਸਨ।
 


author

Manoj

Content Editor

Related News