SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

Friday, Dec 17, 2021 - 09:02 PM (IST)

SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਨਵੀਂ ਦਿੱਲੀ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ ਜੋ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਦੀ ਨੋਵਾਵੈਕਸ ਵੈਕਸੀਨ ਦਾ ਵਰਜ਼ਨ ਹੈ। ਇਸ ਦੀ ਜਾਣਕਾਰੀ ਖੁਦ ਅਦਾਰ ਪੂਨਾਵਾਲਾ ਨੇ ਦਿੱਤੀ। ਪੂਨਾਵਾਲਾ ਨੇ ਟਵੀਟ ਕਰ ਦੱਸਿਆ ਕਿ ਕੋਵਿਡ-19 ਵੈਕਸੀਨ ਕੋਵੋਵੈਕਸ ਹੁਣ ਐਮਰਜੈਂਸੀ ਵਰਤੋਂ ਲਈ ਡਬਲਯੂ.ਐੱਚ.ਓ. ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਸ਼ਾਨਦਾਰ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਿਖਾਉਂਦੀ ਹੈ।

ਇਹ ਵੀ ਪੜ੍ਹੋ : RBI ਦੇ ਮੈਂਬਰ ਨਿੱਜੀ ਕ੍ਰਿਪਟੋਕਰੰਸੀ ਵਿਰੁੱਧ, ਵਿੱਤੀ ਸਥਿਰਤਾ 'ਤੇ ਅਸਰ ਨੂੰ ਲੈ ਕੇ ਜਤਾਈ ਚਿੰਤਾ

PunjabKesari

 

ਡਬਲਯੂ.ਐੱਚ.ਓ. ਵੱਲੋਂ ਕਿਹਾ ਗਿਆ ਹੈ ਕਿ ਅਮਰੀਕਾ ਸਥਿਤ ਨੋਵਾਵੈਕਸ ਨਾਲ ਲਾਈਸੈਂਸ ਤਹਿਤ ਸੀਰਮ ਇੰਸਟੀਚਿਊਟ ਵੱਲੋਂ ਨਿਰਮਿਤ ਟੀਕੇ ਦੀ ਹੁਣ ਗਲੋਬਲ ਵੈਕਸੀਨ ਸ਼ੇਅਰਿੰਗ ਸਿਸਟਮ ਤਹਿਤ ਕੋਵੋਵੈਕਸ ਦੇ ਰੂਪ 'ਚ ਵੰਡ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਮਾਰੀਏਂਜੇਲਾ ਸਿਮਾਓ ਨੇ ਕਿਹਾ ਕਿ ਅਜਿਹੇ ਸਮੇਂ 'ਚ ਨਵੇਂ ਵੇਰੀਐਂਟ ਸਾਹਮਣੇ ਆ ਰਹੇ ਹਨ, ਵੈਕਸੀਨ SARS-COV-2 ਤੋਂ ਹੋਣ ਵਾਲੀ ਗੰਭੀਰ ਬੀਮਾਰੀ ਅਤੇ ਮੌਤਾਂ ਨਾਲ ਲੋਕਾਂ ਨੂੰ ਬਚਾਉਣ ਦਾ ਸਭ ਤੋਂ ਪ੍ਰਭਾਵੀ ਉਪਾਅ ਹੈ।

ਇਹ ਵੀ ਪੜ੍ਹੋ : ਫਿਲਪੀਨ 'ਚ ਤੂਫ਼ਾਨ ਕਾਰਨ 12 ਲੋਕਾਂ ਦੀ ਹੋਈ ਮੌਤ, ਕਈ ਲੋਕ ਘਰਾਂ ਦੀਆਂ ਛੱਤਾਂ 'ਤੇ ਫਸੇ

ਇਸ ਕਦਮ ਦਾ ਉਦੇਸ਼ ਖਾਸ ਤੌਰ 'ਤੇ ਘੱਟ ਆਮਦਨ ਵਾਲੇ ਦੇਸ਼ਾਂ 'ਚ ਵੈਕਸੀਨ ਦੀ ਪਹੁੰਚ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਆਮਦਨ ਵਾਲੇ ਦੇਸ਼ਾਂ 'ਚੋਂ 41 ਅਜੇ ਵੀ ਆਪਣੀ ਆਬਾਦੀ ਦੇ 10 ਫੀਸਦੀ ਨੂੰ ਵੈਕਸੀਨ ਦੇਣ 'ਚ ਸਮਰੱਥ ਨਹੀਂ ਹੋ ਪਾਏ ਹਨ ਜਦਕਿ 98 ਦੇਸ਼, 40 ਫੀਸਦੀ ਵੈਕਸੀਨੇਸ਼ਨ ਤੱਕ ਵੀ ਨਹੀਂ ਪਹੁੰਚ ਪਾਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਵਕੀਲ, ਸਾਬਕਾ ਫ਼ੌਜੀ ਅਧਿਕਾਰੀ ਸਮੇਤ ਕਈ ਵੱਡੇ ਸਮਾਜਿਕ ਕਾਰਕੁਨ ਹੋਏ ‘ਆਪ’ ’ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News