Big Boss 13 'ਚ ਸਿਧਾਰਥ ਸ਼ੁਕਲਾ ਨੇ ਮਾਰੀ ਬਾਜ਼ੀ

02/16/2020 1:37:45 AM

ਨਵੀਂ ਦਿੱਲੀ - ਬਿੱਗ-ਬੌਸ-13 ਦਾ ਗ੍ਰੈਂਡ ਫਿਨਾਲੇ ਸ਼ਨੀਵਾਰ ਨੂੰ ਟੈਲੀਕਾਸਟ ਹੋਇਆ। ਟੀ. ਵੀ. ਦੇ ਕਈ ਸੀਰੀਅਲਾਂ ਵਿਚ ਕੰਮ ਕਰ ਚੁੱਕੇ ਸਿਧਾਰਥ ਸ਼ੁਕਲਾ ਇਸ ਸੀਜ਼ਨ ਦੇ ਜੇਤੂ ਐਲਾਨੇ ਗਏ। ਉਨ੍ਹਾਂ ਨੂੰ ਬਿੱਗ ਬੌਸ ਦੀ ਟਰਾਫੀ ਦੇ ਨਾਲ 50 ਲੱਖ ਰੁਪਏ ਪ੍ਰਾਈਜ ਮਨੀ ਦੇ ਰੂਪ ਵਿਚ ਦਿੱਤੇ ਗਏ। ਸਿਧਾਰਥ ਦੇ ਨਾਲ ਆਸਿਮ ਰਿਆਜ਼ ਅਤੇ ਸ਼ਹਿਨਾਜ਼ ਗਿੱਲ ਵੀ ਟਾਪ 3 ਮੁਕਾਬਲੇਬਾਜ਼ਾਂ ਵਿਚ ਪਹੁੰਚੇ ਸਨ ਪਰ ਬਾਜ਼ੀ ਮਾਰਨ ਦੀ ਦੌਡ਼ ਵਿਚ ਉਹ ਸਿਧਾਰਥ ਨੂੰ ਪਛਾਡ਼ਣ ਵਿਚ ਅਸਫਲ ਰਹੇ।

ਬਿੱਗ ਬੌਸ-13 ਦੇ ਫਾਈਨਲ ਵਿਚ 6 ਮੁਕਾਬਲੇਬਾਜ਼ ਪਹੁੰਚੇ ਸਨ। ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ਼ ਗਿੱਲ, ਰਸ਼ਮੀ ਦੇਸਾਈ, ਪਾਰਸ ਛਾਬਡ਼ ਅਤੇ ਆਰਤੀ ਸਿੰਘ। ਪਰ ਜੇਤੂ ਦਾ ਐਲਾਨ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਬਿੱਗ ਬੌਸ ਦੀ ਸਕੀਮ ਦੇ ਤਹਿਤ ਪਾਰਸ ਛਾਬਡ਼ਾ ਨੇ 10 ਲੱਖ ਰੁਪਏ ਲੈ ਕੇ ਸ਼ੋਅ ਛੱਡ ਦਿੱਤਾ। ਇਸ ਤੋਂ ਬਾਅਦ ਵੋਟਿੰਗ ਦੇ ਆਧਾਰ 'ਤੇ ਪਹਿਲਾਂ ਆਰਤੀ ਸਿੰਘ, ਫਿਰ ਰਸ਼ਮੀ ਦੇਸਾਈ ਅਤੇ ਸ਼ਹਿਨਾਜ਼ ਗਿੱਲ ਇਸ ਦੌਡ਼ ਵਿਚ ਬਾਹਰ ਹੋ ਗਈ। ਆਖਰੀ ਵਿਚ ਬਚੇ 2 ਮੁਕਾਬਲੇਬਾਜ਼ ਸਿਧਾਰਥ ਅਤੇ ਆਸਿਮ ਵਿਚੋਂ ਜੇਤੂ ਦਾ ਐਲਾਨ ਕੀਤਾ ਗਿਆ।

ਇਸ ਸੀਜ਼ਨ ਦੀ ਸ਼ੁਰੂਆਤ 29 ਸਤੰਬਰ, 2019 ਨੂੰ 13 ਮੁਕਾਬਲੇਬਾਜ਼ਾਂ ਦੇ ਨਾਲ ਹੋਈ ਸੀ, ਜਿਸ ਦਾ ਫਾਈਨਲ ਜਨਵਰੀ ਵਿਚ ਪ੍ਰਸਤਾਵਿਤ ਸੀ। ਹਾਲਾਂਕਿ, ਸੀਜ਼ਨ ਦੀ ਵਧਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਸ ਨੂੰ 5 ਹਫਤੇ ਹੋਰ ਵਧਾ ਦਿੱਤਾ ਗਿਆ ਸੀ। 15 ਫਰਵਰੀ ਨੂੰ ਗ੍ਰੈਂਡ ਫਿਨਾਲੇ ਦੇ ਦਿਨ ਤੱਕ ਇਹ ਸੀਜ਼ਨ ਪੂਰੇ 140 ਦਿਨ ਤੱਕ ਚੱਲਿਆ, ਜਿਸ ਦੇ ਚੱਲਦੇ ਇਹ ਬਿੱਗ ਬੌਸ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਸੀਜ਼ਨ ਬਣ ਗਿਆ। ਇਸ ਤੋਂ ਪਹਿਲਾਂ 8ਵੇਂ ਸੀਜ਼ਨ ਨੂੰ 28 ਦਿਨ ਲਈ ਵਧਾਇਆ ਗਿਆ ਸੀ। ਗ੍ਰੈਂਡ ਫਿਨਾਲੇ ਤੱਕ ਇਸ ਦੇ ਕੁਲ ਦਿਨ 135 ਹੋਏ ਸਨ।


Khushdeep Jassi

Content Editor

Related News