SIA ਦਾ ਵੱਡਾ ਐਕਸ਼ਨ, ਵੱਖਵਾਦੀ ਨੇਤਾ ਸ਼ਾਹ ਗਿਲਾਨੀ ਦਾ ਮਕਾਨ ਕੀਤਾ ਜ਼ਬਤ

Saturday, Dec 24, 2022 - 03:57 PM (IST)

SIA ਦਾ ਵੱਡਾ ਐਕਸ਼ਨ, ਵੱਖਵਾਦੀ ਨੇਤਾ ਸ਼ਾਹ ਗਿਲਾਨੀ ਦਾ ਮਕਾਨ ਕੀਤਾ ਜ਼ਬਤ

ਸ਼੍ਰੀਨਗਰ- ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੇ ਸ਼੍ਰੀਨਗਰ ਸਥਿਤ ਘਰ ਨੂੰ ਜ਼ਬਤ ਕਰ ਲਿਆ ਗਿਆ ਹੈ। ਸੂਬਾ ਜਾਂਚ ਏਜੰਸੀ (SIA) ਦੀ ਜਾਂਚ ਕਸ਼ਮੀਰ ਦੇ ਕਈ ਹਿੱਸਿਆਂ ਵਿਚ ਜਾਰੀ ਹੈ। ਗਿਲਾਨੀ ਦੀ ਰਿਹਾਇਸ਼ ਸਮੇਤ ਜਮਾਤ-ਏ-ਇਸਲਾਮੀ ਦੀਆਂ ਕਈ ਜਾਇਦਾਦਾਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਵੱਖਵਾਦੀ ਨੇਤਾ ਗਿਲਾਨੀ ਦੀ ਪਿਛਲੇ ਸਾਲ ਸਤੰਬਰ ਵਿਚ ਮੌਤ ਹੋ ਗਈ ਸੀ। 

ਜ਼ਿਲ੍ਹਾ ਮੈਜਿਸਟ੍ਰੇਟ ਦੇ ਜਮਾਤ ਦੀਆਂ 3 ਜਾਇਦਾਦਾਂ ਸਮੇਤ ਗਿਲਾਨੀ ਦੇ ਨਾਂ 'ਤੇ ਜਾਇਦਾਦ ਨੂੰ ਜ਼ਬਤ ਕਰਨ ਦੇ ਹੁਕਮ ਦੇ ਕੁਝ ਦਿਨਾਂ ਬਾਅਦ ਇਹ ਜਾਇਦਾਦ ਜ਼ਬਤ ਕੀਤੀ ਗਈ। ਗਿਲਾਨੀ ਦਾ ਇਹ ਘਰ ਸ਼੍ਰੀਨਗਰ ਦੇ ਬਰਜੁੱਲਾ ਇਲਾਕੇ ਵਿਚ ਸਥਿਤ ਹੈ। ਅਧਿਕਾਰੀਆਂ ਨੇ ਕਿਹਾ ਕਿ ਬਰਜੁੱਲਾ ਸਥਿਤ ਮਕਾਨ ਜਮਾਤ ਦੀ ਜਾਇਦਾਦ ਹੈ ਅਤੇ ਗਿਲਾਨੀ ਦੇ ਨਾਂ 'ਤੇ ਦਰਜ ਸੀ।

SIA ਨੇ ਜਮਾਤ ਖ਼ਿਲਾਫ ਜਾਰੀ ਕਾਰਵਾਈ ਵਿਚ ਸਮੂਹ ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। SIA ਦਾ ਕਹਿਣਾ ਹੈ ਕਿ ਉਸ ਨੇ ਜਮਾਤ ਦੀਆਂ 188 ਜਾਇਦਾਦਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਹੋਰਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਜਮਾਤ ਦੇ ਖ਼ਿਲਾਫ ਇਹ ਕਾਰਵਾਈ ਕਸ਼ਮੀਰ ਵਲੋਂ 2019 ਵਿਚ ਪੁਲਸ ਸਟੇਸ਼ਨ ਬਟਾਮਾਲੂ ਸਥਿਤ ਸ਼੍ਰੀਨਗਰ ਵਿਚ ਦਰਜ ਇਕ ਮਾਮਲੇ ਦੀ ਜਾਂਚ 'ਚ ਕੀਤੀ ਜਾ ਰਹੀ ਹੈ। 
 


author

Tanu

Content Editor

Related News