ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭਾਰਤ ਲਿਆਉਣ ਮਗਰੋਂ ਜੰਮੂ, UP ਤੇ ਹਿਮਾਚਲ ’ਚ ਕੀਤੀ ਗਈ ਸ਼ੁਕਰਾਨੇ ਦੀ ਅਰਦਾਸ

Thursday, Aug 26, 2021 - 11:21 AM (IST)

ਨੈਸ਼ਨਲ ਡੈਸਕ- ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਭਾਰਤ ਵਾਪਸ ਲਿਆਂਦੇ ਜਾਣ ਤੋਂ ਬਾਅਦ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਗੁਰਦੁਆਰਿਆਂ ’ਚ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਕਾਬੁਲ ਤੋਂ ਤਾਜਿਕਿਸਤਾਨ ਦੇ ਦੁਸ਼ਾਂਬੇ ਹੁੰਦੇ ਹੋਏ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਭਾਰਤ ਲਿਆਂਦੇ ਗਏ  ਸਨ। 

PunjabKesari

ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਵੀ. ਮੁਰਲੀਧਰਨ ਨੇ ਇਨ੍ਹਾਂ ਤਿੰਨ ਸਰੂਪਾਂ ਦਾ ਸੁਆਗਤ ਕੀਤਾ ਸੀ। ਅੱਜ ਯਾਨੀ ਵੀਰਵਾਰ ਨੂੰ ਜੰਮੂ ਦੇ ਗੁਰਦੁਆਰਾ ਦਿਗਿਅਨਾ ਆਸ਼ਰਮ ’ਚ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਕਾਨਪੁਰ ਦੇ ਗੁਰਦੁਆਰਾ ਬਾਬਾ ਨਾਮਦੇਵ ਅਤੇ ਸ਼ਿਮਲਾ ਦੇ ਗੁਰਦੁਆਰੇ ’ਚ ਵੀ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਜਿਨ੍ਹਾਂ ਸੇਵਾਦਾਰਾਂ ਨੂੰ ਭਾਰਤ ਲਿਆਂਦਾ ਗਿਆ ਹੈ, ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਭਾਰਤ ਮਾਤਾ ਦਾ ਸ਼ੁਕਰੀਆ ਵੀ ਅਦਾ ਕੀਤਾ।

PunjabKesari

PunjabKesari


DIsha

Content Editor

Related News