ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਬਰਫ਼ਬਾਰੀ ਦਰਮਿਆਨ 1400 ਦੇ ਕਰੀਬ ਸ਼ਰਧਾਲੂ ਹੋਏ ਨਤਮਸਤਕ

Monday, Oct 10, 2022 - 05:36 PM (IST)

ਚਮੋਲੀ- ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦ ਰੁੱਤ ਕਾਰਨ ਬੰਦ ਕਰ ਦਿੱਤੇ ਗਏ ਹਨ। ਭਾਰੀ ਬਰਫ਼ਬਾਰੀ ਦਰਮਿਆਨ ਕਰੀਬ 1400 ਸਿੱਖ ਸ਼ਰਧਾਲੂ ਆਖ਼ਰੀ ਅਰਦਾਸ ਦੇ ਗਵਾਹ ਬਣੇ। ਸੰਗਤ ’ਚ ਖ਼ਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਗੁਰਦੁਆਰਾ ਸਾਹਿਬ ਦੇ ਸੀਨੀਅਰ ਪ੍ਰਬੰਧਕ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ’ਚ ਬਰਫ਼ਬਾਰੀ ਕਾਰਨ ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ’ਚ ਸ਼ਰਧਾਲੂ ਕਿਵਾੜ ਬੰਦ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚੇ। 

ਇਹ ਵੀ ਪੜ੍ਹੋ- ਉਜੈਨ ਦਾ ‘ਮਹਾਕਾਲ ਲੋਕ’ ਬਣ ਕੇ ਤਿਆਰ, ਖੂਬਸੂਰਤ ਤਸਵੀਰਾਂ ਮੋਹ ਲੈਣਗੀਆਂ ਦਿਲ

PunjabKesari

ਇਸ ਦਰਮਿਆਨ ਸ਼ਰਧਾਲੂਆਂ ਦੀ ਸਹੂਲਤ ਲਈ ਸਿੱਖ ਸੇਵਕ ਗੁਰਦੁਆਰਾ ਕੰਪਲੈਕਸ ਤੋਂ ਬਰਫ਼ ਹਟਾਉਂਦੇ ਰਹੇ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਣ ਤੋਂ ਪਹਿਲਾਂ ਇਸ ਸਾਲ ਦਾ ‘ਸ਼ਬਦ-ਕੀਰਤਨ’ ਅਤੇ ਅਰਦਾਸ ਕੀਤੀ ਗਈ। ਰਾਗੀ ਜੱਥੇ ਵਲੋਂ ਦਰਬਾਰ ਹਾਲ ’ਚ ਮੌਜੂਦ ਸ਼ਰਧਾਲੂਆਂ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ ਗਿਆ। 

ਇਹ ਵੀ ਪੜ੍ਹੋ- ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਵੇਖੋ ਬਰਫ਼ਬਾਰੀ ਨਾਲ ਢਕੇ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ

PunjabKesari

ਇਸ ਸਾਲ ਦੀ ਆਖ਼ਰੀ ਅਰਦਾਸ ਕਰ ਕੇ ਬੈਂਡ-ਵਾਜਿਆਂ ਦੀਆਂ ਧੁੰਨਾਂ ਨਾਲ ਪੰਜ ਪਿਆਰਿਆਂ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਖਾਸਨ ਅਸਥਾਨ ’ਤੇ ਸ਼ੁਸ਼ੋਭਿਤ ਕਰ ਦਿੱਤਾ ਗਿਆ। ਇਸ ਵਾਰ 2.47 ਲੱਖ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਕੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਏ। 

ਇਹ ਵੀ ਪੜ੍ਹੋ- PM ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ, ਤਸਵੀਰਾਂ ਸਾਂਝੀਆਂ ਕਰ ਕੀਤਾ ਯਾਦ

PunjabKesari


Tanu

Content Editor

Related News