ਸ਼ਰਧਾ ਕਤਲਕਾਂਡ: ਸਾਧਵੀ ਪ੍ਰਾਚੀ ਬੋਲੀ- ਪ੍ਰੇਮੀ ਆਫਤਾਬ ਦੇ ਕਰੋ 500 ਟੁਕੜੇ, ਰਾਹ ਆਪਣੇ ਆਪ ਨਿਕਲ ਜਾਵੇਗਾ

Monday, Nov 21, 2022 - 10:17 AM (IST)

ਸ਼ਰਧਾ ਕਤਲਕਾਂਡ: ਸਾਧਵੀ ਪ੍ਰਾਚੀ ਬੋਲੀ- ਪ੍ਰੇਮੀ ਆਫਤਾਬ ਦੇ ਕਰੋ 500 ਟੁਕੜੇ, ਰਾਹ ਆਪਣੇ ਆਪ ਨਿਕਲ ਜਾਵੇਗਾ

ਬਰੇਲੀ- ਸ਼ਰਧਾ ਕਤਲਕਾਂਡ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਵੱਡਾ ਬਿਆਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਐਤਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਿੰਦੂਓ, ਇਕਜੁੱਟ ਹੋ ਜਾਓ ਤੇ ਮੇਰੀ ਗੱਲ ਕੰਨ ਖੋਲ੍ਹ ਕੇ ਸੁਣੋ। ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਹੀ ਜਵਾਬ ਦਿਓ। ਦੋਸ਼ੀ ਆਫਤਾਬ ਆਮੀਨ ਪੂਨਾਵਾਲਾ ਨੇ ਸ਼ਰਧਾ ਦੇ 35 ਟੁਕੜੇ ਕੀਤੇ, ਆਫਤਾਬ ਦੇ 500 ਟੁਕੜੇ ਕਰ ਦਿਓ। ਰਾਹ ਆਪਣੇ ਆਪ ਨਿਕਲ ਜਾਵੇਗਾ। 

ਇਹ ਵੀ ਪੜ੍ਹੋ- ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

ਪ੍ਰਾਚੀ ਨੇ ਅੱਗੇ ਕਿਹਾ ਕਿ ਆਫਤਾਬ ਦੇ 500 ਟੁਕੜੇ ਕਰ ਦਿਓ ਅਤੇ ਅਗਲੇ ਦਿਨ ਤੋਂ ਕੋਈ ‘ਸ਼ਰਧਾ’ ਜਾਂ ‘ਨਿਧੀ ਗੁਪਤਾ’ ਮਰੀ ਨਹੀਂ ਮਿਲੇਗੀ। ਸਾਧਵੀ ਪ੍ਰਾਚੀ ਨੇ ਮੁਸਲਮਾਨ ਮੁੰਡਿਆਂ ਨੂੰ ਹਿੰਦੂ ਕੁੜੀਆਂ ਨਾਲ ਦੋਸਤੀ ਕਰਨ ਅਤੇ ਪਿਆਰ ਕਰਨ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ। ਇਸ ਦੇ ਨਾਲ ਹੀ ਸਾਧਵੀ ਨੇ ਹਰ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਦੀ ਸਲਾਹ ਵੀ ਦਿੱਤੀ ਹੈ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

ਸਾਧਵੀ ਪ੍ਰਾਚੀ ਨੇ ਕਿਹਾ ਕਿ ਭਾਰਤ ਅੰਦਰ ਬਹੁਤ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਸਿਰਫ਼ ਹਿੰਦੂ ਧੀਆਂ ਨਾਲ ਹੀ ਕਿਉਂ ਵਾਪਰਦੀਆਂ ਹਨ? ਹਿੰਦੂ ਮੁੰਡੇ ਵੀ ਮੁਸਲਿਮ ਕੁੜੀਆਂ ਨਾਲ ਵਿਆਹ ਕਰਵਾਉਂਦੇ ਹਨ ਪਰ ਭਾਰਤ ਵਿਚ ਅੱਜ ਤੱਕ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਇੱਥੇ ਹਿੰਦੂ ਧੀਆਂ ਨੂੰ ਕਿਵੇਂ ਫਸਾਇਆ ਜਾਂਦਾ ਹੈ? ਉਨ੍ਹਾਂ ਨਾਲ ਲਵ ਜਿਹਾਦ ਕੀਤਾ ਜਾਂਦਾ ਹੈ। ਮੁਸਲਿਮ ਮੁੰਡਿਆਂ ਨੂੰ ਹਿੰਦੂ ਕੁੜੀਆਂ ਨਾਲ ਪਿਆਰ ਤੇ ਦੋਸਤੀ ਨਹੀਂ ਕਰਨੀ ਚਾਹੀਦੀ। ਪਿਆਰ ਕਰਨਾ ਹੈ ਤਾਂ ਆਪਣੇ ਮਾਂ-ਬਾਪ ਨਾਲ ਕਰੋ।

ਇਹ ਵੀ ਪੜ੍ਹੋ-  ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’

ਦੱਸਣਯੋਗ ਹੈ ਕਿ ਦਿੱਲੀ ਦੇ ਮਹਿਰੌਲੀ ’ਚ ਆਫਤਾਬ ਨਾਂ ਦੇ ਮੁੰਡੇ ਨੇ ਸ਼ਰਧਾ ਨਾਂ ਦੇ ਕੁੜੀ ਦਾ ਗੱਲ ਘੁੱਟ ਕੇ ਕਤਲ ਕਰ ਦਿੱਤਾ। ਦੋਹਾਂ ਦੀ ਮੁਲਾਕਾਤ ਇਕ ਡੇਟਿੰਗ ਐਪ ਜ਼ਰੀਏ ਹੋਏ ਸੀ ਅਤੇ ਸ਼ਰਧਾ ਆਪਣੇ ਪ੍ਰੇਮੀ ’ਤੇ ਵਿਆਹ ਦਾ ਦਬਾਅ ਬਣਾ ਰਹੀ ਸੀ, ਜਿਸ ਕਾਰਨ ਪ੍ਰੇਮੀ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਉਸ ਨੂੰ ਜੰਗਲ ’ਚ ਸੁੱਟ ਦਿੱਤਾ। ਦੋਸ਼ੀ ਆਫਤਾਬ ਪੁਲਸ ਦੀ ਗ੍ਰਿਫ਼ਤ ਵਿਚ ਹੈ।


author

Tanu

Content Editor

Related News