ਸ਼ਰਧਾ ਕਤਲਕਾਂਡ: ਆਫਤਾਬ ਦਾ ਹੈਰਾਨ ਕਰਦਾ ਬਿਆਨ- ਫਾਂਸੀ ਵੀ ਮਿਲੀ ਤਾਂ ਅਫ਼ਸੋਸ ਨਹੀਂ, ਜੰਨਤ ’ਚ ਹੂਰ ਮਿਲੇਗੀ

Tuesday, Nov 29, 2022 - 04:59 PM (IST)

ਸ਼ਰਧਾ ਕਤਲਕਾਂਡ: ਆਫਤਾਬ ਦਾ ਹੈਰਾਨ ਕਰਦਾ ਬਿਆਨ- ਫਾਂਸੀ ਵੀ ਮਿਲੀ ਤਾਂ ਅਫ਼ਸੋਸ ਨਹੀਂ, ਜੰਨਤ ’ਚ ਹੂਰ ਮਿਲੇਗੀ

ਨਵੀਂ ਦਿੱਲੀ- ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦੇ ਕਤਲ ਦਾ ਦੋਸ਼ੀ ਆਫਤਾਬ ਆਮੀਨ ਪੂਨਾਵਾਲਾ ਤੋਂ ਪੌਲੀਗ੍ਰਾਫ਼ ਟੈਸਟ ਮਗਰੋਂ ਲਗਾਤਾਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪੁੱਛ-ਗਿੱਛ ਦੌਰਾਨ ਉਸ ਨੇ ਪਹਿਲੀ ਵਾਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਇਕ ਪੁਲਸ ਅਧਿਕਾਰੀ ਮੁਤਾਬਕ ਆਫਤਾਬ ਨੇ ਕਿਹਾ ਕਿ ਸ਼ਰਧਾ ਦੇ ਕਤਲ ਦੇ ਦੋਸ਼ ’ਚ ਉਸ ਨੂੰ ਫਾਂਸੀ ਵੀ ਹੋ ਜਾਵੇ ਤਾਂ ਅਫ਼ਸੋਸ ਨਹੀਂ ਹੋਵੇਗਾ, ਜੰਨਤ ’ਚ ਜਾਣ ’ਤੇ ਉਸ ਨੂੰ ਹੂਰ ਮਿਲੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦੱਸਿਆ ਕਿ ਸ਼ਰਧਾ ਨਾਲ ਰਿਸ਼ਤੇ ਦੌਰਾਨ ਉਸ ਦੇ 20 ਤੋਂ ਵੱਧ ਹਿੰਦੂ ਕੁੜੀਆਂ ਨਾਲ ਸਬੰਧ ਰਹੇ ਹਨ। ਇਸ ਤਰ੍ਹਾਂ ਦੇ ਬਿਆਨ ਆਫਤਾਬ ਦੀ ਕੱਟੜ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

ਨਹੀਂ ਹੈ ਕੋਈ ਪਛਤਾਵਾ

ਆਫਤਾਬ ਨੇ ਪੁਲਸ ਵਲੋਂ ਕੀਤੀ ਪੁੱਛ-ਗਿੱਛ ਦੌਰਾਨ ਕਿਹਾ ਕਿ ਸ਼ਰਧਾ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ ਟੁਕਡੇ ਕਰ ਕੇ ਸੁੱਟਣ ਦਾ ਉਸ ਨੂੰ ਜ਼ਰਾ ਵੀ ਅਫ਼ਸੋਸ ਨਹੀਂ ਹੈ। ਪੁਲਸ ਮੁਤਾਬਕ ਉਸ ਦੇ ਚਿਹਰੇ ’ਤੇ ਜ਼ਰਾ ਵੀ ਡਰ ਨਹੀਂ ਵਿਖਾਈ ਦਿੱਤਾ। ਪੁੱਛ-ਗਿੱਛ ਖ਼ਤਮ ਹੋਣ ਮਗਰੋਂ ਉਹ ਚੈਨ ਦੀ ਨੀਂਦ ਸੌਂਦਾ ਸੀ। 

ਪੋਲੀਗ੍ਰਾਫ 'ਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਲੀਗ੍ਰਾਫ ਟੈਸਟ 'ਚ ਆਫਤਾਬ ਨੇ ਕੁਝ ਅਜਿਹੇ ਸੱਚ ਦੱਸੇ ਹਨ, ਜੋ ਬਹੁਤ ਹੈਰਾਨ ਕਰਨ ਵਾਲੇ ਹਨ। ਪੁਲਸ ਨਾਰਕੋ ਟੈਸਟ ਤੋਂ ਬਾਅਦ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨਾ ਚਾਹੁੰਦੀ ਹੈ। ਉਸ ਨੇ ਪੋਲੀਗ੍ਰਾਫ਼ ਟੈਸਟ ਵਿਚ ਜੋ ਦੱਸਿਆ ਹੈ, ਉਹ ਜਾਂਚ ਵਿਚ ਕਾਫੀ ਮਦਦ ਕਰ ਰਿਹਾ ਹੈ। ਇਸ ਰਾਹੀਂ ਹੀ ਉਸ ਦੇ ਘਰੋਂ 5 ਚਾਕੂ ਬਰਾਮਦ ਹੋਏ ਸਨ। ਇਸ ਤੋਂ ਇਲਾਵਾ ਉਮੀਦ ਹੈ ਕਿ ਜਲਦੀ ਹੀ ਹੋਰ ਸਬੂਤ ਵੀ ਇਕੱਠੇ ਕੀਤੇ ਜਾਣਗੇ।

ਇਹ ਵੀ ਪੜ੍ਹੋ-  ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ

ਹਿੰਦੂ ਕੁੜੀਆਂ ਨੂੰ ਆਪਣੇ ਜਾਲ ਫਸਾਉਂਦਾ ਸੀ

ਪੁਲਸ ਅਧਿਕਾਰੀ ਨੇ ਦੱਸਿਆ ਕਿ ਆਫਤਾਬ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਬੰਬਲ ਐਪ 'ਤੇ ਹਿੰਦੂ ਕੁੜੀਆਂ ਨੂੰ ਲੱਭ ਕੇ ਫਸਾਉਂਦਾ ਸੀ। ਸ਼ਰਧਾ ਨੂੰ ਮਾਰਨ ਤੋਂ ਬਾਅਦ ਉਹ ਇਕ ਮਨੋਵਿਗਿਆਨੀ ਨੂੰ ਆਪਣੇ ਕਮਰੇ ਵਿਚ ਲੈ ਕੇ ਆਇਆ ਸੀ, ਉਹ ਵੀ ਹਿੰਦੂ ਸੀ। ਉਸ ਨੇ ਉਸ ਨੂੰ ਸ਼ਰਧਾ ਦੀ ਅੰਗੂਠੀ ਦੇ ਕੇ ਆਪਣੇ ਜਾਲ ਵਿਚ ਫਸਾ ਲਿਆ। ਇਸ ਤੋਂ ਇਲਾਵਾ ਉਹ ਕੁਝ ਹੋਰ ਹਿੰਦੂ ਕੁੜੀਆਂ ਦੇ ਸੰਪਰਕ ਵਿਚ ਵੀ ਸੀ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’


author

Tanu

Content Editor

Related News