ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਜਵਾਲਾਮੁਖੀ ਮੰਦਰ ''ਚ ਹਲਵੇ ਪੇੜੇ ਦਾ ਭੋਗ ਸ਼ੁਰੂ ਕਰਨ ਦੀ ਕੀਤੀ ਮੰਗ
Thursday, Dec 23, 2021 - 01:29 PM (IST)
ਹਿਮਾਚਲ (ਕੌਸ਼ਿਕ)- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਮੰਦਰ ਦੇ ਮੁੱਖ ਮਾਰਗ ਦੇ ਦੁਕਾਨਦਾਰਾਂ ਅਮਨ ਚੌਧਰੀ, ਦੇਵੇਂਦਰ ਕੁਮਾਰ, ਰਾਕੇਸ਼ ਕੁਮਾਰ ਅਤੇ ਹੋਰ ਨੇ ਪ੍ਰਦੇਸ਼ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਵਾਲਾਮੁਖੀ ਮੰਦਰ 'ਚ ਹਲਵਾ ਅਤੇ ਪੇੜੇ ਦੇ ਭੋਗ 'ਤੇ ਲੱਗੀ ਪਾਬੰਦੀ ਹਟਾਈ ਜਾਵੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਾਬੰਦੀ ਤੁਰੰਤ ਹਟਾਈ ਜਾਵੇ ਤਾਂ ਕਿ ਜੋਤੀ ਰੂਪ ਮਾਂ ਜਵਾਲਾ ਨੂੰ ਰਵਾਇਤੀ ਹਲਵੇ ਅਤੇ ਪੇੜੇ ਦਾ ਭੋਗ ਪ੍ਰਸਾਦ ਲੱਗ ਸਕੇ। ਉਨ੍ਹਾਂ ਕਿਹਾ ਕਿ ਕਈ ਪਰਿਵਾਰ ਪੇੜੇ ਦੇ ਭੋਗ ਲਈ ਆਪਣੇ ਘਰਾਂ 'ਚ ਦੁੱਧ ਤੋਂ ਖੋਇਆ ਬਣਾਉਣ ਦਾ ਕੰਮ ਕਰਦੇ ਹਨ ਅਤੇ ਦੁਕਾਨਦਾਰਾਂ ਨੂੰ ਵੇਚਦੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਨਵੋਦਿਆ ਸਕੂਲ 'ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ
ਕੋਰੋਨਾ ਆਫ਼ਤ ਕਾਰਨ ਪੇੜੇ ਬਣਾਉਣ 'ਤੇ ਪਾਬੰਦੀ ਲੱਗੀ ਹੈ, ਉਦੋਂ ਤੋਂ ਇਹ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੀ ਰੋਜ਼ੀ-ਰੋਟੀ ਬੰਦ ਹੋ ਗਈ ਹੈ ਤਾਂ ਸਰਕਾਰ ਇਨ੍ਹਾਂ ਵੱਲ ਵੀ ਧਿਆਨ ਦੇਵੇ ਅਤੇ ਜਵਾਲਾਮੁਖੀ ਮੰਦਰ 'ਚ ਹਲਵੇ ਅਤੇ ਪੇੜੇ ਦੇ ਭੋਗ 'ਤੇ ਲੱਗੀ ਪਾਬੰਦੀ ਹਟਾ ਕੇ ਦੁਕਾਨਦਾਰਾਂ ਨੂੰ ਇਹ ਪ੍ਰਸਾਦ ਵੇਚਣ ਦੀ ਮਨਜ਼ੂਰੀ ਪ੍ਰਦਾਨ ਕਰੇ ਤਾਂਕਿ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਸੰਦਰਭ 'ਚ ਐੱਸ.ਡੀ.ਐੱਮ. ਜਵਾਲਾਮੁਖੀ ਮਨੋਜ ਠਾਕੁਰ ਨੇ ਦ੍ਸਿੱ ਕਿ ਜਿਵੇਂ ਹੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਲਵੇ ਪੇੜੇ 'ਤੇ ਲੱਗੀ ਪਾਬੰਦੀ ਹਟਾਉਣ ਦੇ ਨਿਰਦੇਸ਼ ਮਿਲਣਗੇ ਤੁਰੰਤ ਹਟਾ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ