ਸਰਵੇ ''ਚ ਦਾਅਵਾ: ‘ਇੰਡੀਆ’ ਗਠਜੋੜ ਨਾਲ ਨਹੀਂ ਹੋਵੇਗਾ ਫ਼ਾਇਦਾ, ਹੁਣੇ ਚੋਣਾਂ ਹੋਈਆਂ ਤਾਂ ਭਾਜਪਾ ਨੂੰ ਮਿਲੇਗਾ ਬਹੁਮਤ

Monday, Jul 31, 2023 - 02:06 PM (IST)

ਨਵੀਂ ਦਿੱਲੀ (ਏਜੰਸੀਆਂ)- ਜੇਕਰ ਹੁਣੇ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਸੱਤਾਧਿਰ ਰਾਜਗ ਗਠਜੋੜ ਨੂੰ 318 ਸੀਟਾਂ ਮਿਲ ਸਕਦੀਆਂ ਹਨ ਜਦੋਂ ਕਿ ਵਿਰੋਧੀ ਧਿਰ ਦਾ ‘ਇੰਡੀਆ’ ਗਠਜੋੜ 175 ਸੀਟਾਂ ’ਤੇ ਸਿਮਟ ਸਕਦਾ ਹੈ। ਹੋਰ ਪਾਰਟੀਆਂ ਨੂੰ 50 ਸੀਟਾਂ ਮਿਲ ਸਕਦੀਆਂ ਹਨ। ਇਹ ਦਾਅਵਾ ਇੰਡੀਆ ਟੀ. ਵੀ. -ਸੀ. ਐੱਨ. ਐਕਸ. ਦੇ ਸਰਵੇ ’ਚ ਕੀਤਾ ਗਿਆ ਹੈ। ਇਸ ਤਰ੍ਹਾਂ ਸਰਵੇ ’ਚ ਰਾਜਗ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਗੱਲ ਕਹੀ ਗਈ ਹੈ। ਰਾਜਗ ’ਚ ਭਾਜਪਾ ਸਮੇਤ 38 ਪਾਰਟੀਆਂ ਹਨ। ਦੂਜੇ ਪਾਸੇ ਵਿਰੋਧੀ ਧਿਰ ਦੇ ‘ਇੰਡੀਆ’ ਗਠਜੋੜ ’ਚ ਕਾਂਗਰਸ, ਤ੍ਰਿਣਮੂਲ, ‘ਆਪ’, ਰਾਜਦ, ਜਦ (ਯੂ), ਡੀ. ਐੱਮ. ਕੇ., ਨੈਕਾਂ ਸਮੇਤ 26 ਪਾਰਟੀਆਂ ਹਨ।

ਕੇਰਲ ’ਚ ਵਿਰੋਧੀ ਧਿਰ ਦੀ ਵੱਡੀ ਜਿੱਤ

ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ‘ਇੰਡੀਆ’ ਗਠਜੋੜ ਨੂੰ, ਜਦੋਂ ਕਿ ਬੰਗਾਲ ’ਚ 42 ’ਚੋਂ 30 ਸੀਟਾਂ ਵੀ ਇਸ ਨੂੰ ਮਿਲ ਸਕਦੀਆਂ ਹਨ। ਪੰਜਾਬ ’ਚ ਵੀ ਸਾਰੀਆਂ 13 ਸੀਟਾਂ ‘ਇੰਡੀਆ’ ਗਠਜੋੜ ਨੂੰ ਮਿਲਣ ਦੀ ਗੱਲ ਕਹੀ ਗਈ ਹੈ।

290 ਸੀਟਾਂ ਭਾਜਪਾ ਨੂੰ

ਓਪੀਨੀਅਨ ਪੋਲ ’ਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ, ਜਿਸ ਨੂੰ 2019 ’ਚ 303 ਸੀਟਾਂ ਮਿਲੀਆਂ ਸਨ, ਨੂੰ 2024 ’ਚ 290 ਸੀਟਾਂ ’ਤੇ ਜਿੱਤ ਮਿਲ ਸਕਦੀ ਹੈ। ਆਂਧਰਾ ਪ੍ਰਦੇਸ਼ ’ਚ ਸੱਤਾਧਾਰ ਵਾਈ. ਐੱਸ. ਆਰ. ਕਾਂਗਰਸ ਦੀਆਂ ਸੀਟਾਂ ਵੀ 22 ਘਟ ਕੇ 18 ਤੱਕ ਆ ਸਕਦੀਆਂ ਹਨ। ਉੱਥੇ ਹੀ ਸ਼ਿਵ ਸੈਨਾ ਦੇ ਸ਼ਿੰਦੇ ਧੜੇ ਦੀਆਂ ਸੀਟਾਂ 12 ਤੋਂ ਘਟ ਕੇ 2 ਰਹਿ ਸਕਦੀਆਂ ਹਨ।

ਇਨ੍ਹਾਂ ਦੀਆਂ ਸੀਟਾਂ ਵਧਣ ਦਾ ਦਾਅਵਾ

ਕਾਂਗਰਸ : 52 ਤੋਂ ਵਧ ਕੇ 66 ਤੱਕ

ਤ੍ਰਿਣਮੂਲ : 22 ਤੋਂ ਵਧ ਕੇ 29 ਤੱਕ

‘ਆਪ’ : 1 ਤੋਂ ਵਧ ਕੇ 10 ਸੀਟਾਂ ਤੱਕ

ਸ਼ਿਵ ਸੈਨਾ (ਊਧਵ) : 6 ਤੋਂ ਵਧ ਕੇ 11 ਤੱਕ

ਬੀਜਦ : 12 ਤੋਂ ਵਧ ਕੇ 13 ਤੱਕ

ਰਾਜਗ ਦੀ ਸਭ ਤੋਂ ਵੱਡੀ ਜਿੱਤ ਯੂ. ਪੀ. ’ਚ

ਰਾਜਗ ਨੂੰ ਸਭ ਤੋਂ ਵੱਡੀ ਜਿੱਤ ਉੱਤਰ ਪ੍ਰਦੇਸ਼ ’ਚ ਮਿਲਣ ਦੀ ਗੱਲ ਕਹੀ ਗਈ ਹੈ। ਇੱਥੋਂ ਦੀਆਂ 80 ਲੋਕ ਸਭਾ ਸੀਟਾਂ ’ਚੋਂ 73 ’ਤੇ ਐੱਨ. ਡੀ. ਏ. ਦੀ ਜਿੱਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਬਾਕੀ 7 ਸੀਟਾਂ ‘ਇੰਡੀਆ’ ਗਠਜੋੜ ਨੂੰ ਮਿਲਣ ਦੀ ਗੱਲ ਕਹੀ ਗਈ ਹੈ। ਗੁਜਰਾਤ ’ਚ ਸਾਰੀਆਂ 26 ਸੀਟਾਂ, ਉੱਤਰਾਖੰਡ ’ਚ ਸਾਰੀਆਂ 5 ਸੀਟਾਂ ਅਤੇ ਕਰਨਾਟਕ ’ਚ 28 ’ਚੋਂ 20 ਸੀਟਾਂ ’ਤੇ ਰਾਜਗ ਦਾ ਕਬਜ਼ਾ ਹੋ ਸਕਦਾ ਹੈ।

ਸੂਬਿਆਂ ’ਚ ਸਥਿਤੀ

ਸੂਬਾ   ਰਾਜਗ INID ਕੁੱਲ ਸੀਟਾਂ ਹੋਰ
ਪੰਜਾਬ 0 13 13 0
ਯੂ.ਪੀ 73 7 80 0
ਬਿਹਾਰ 24 16 40 0
ਮਹਾਰਾਸ਼ਟਰ 24 24 48 0
ਤਾਮਿਲਨਾਡੂ 9 30 39 0
ਪੱਛਮੀ ਬੰਗਾਲ 12 30 42 0
ਕਰਨਾਟਕ 20 7 28 1
ਗੁਜਰਾਤ 26 0 26 0
ਕੇਰਲ 0 20 20 0
ਰਾਜਸਥਾਨ 21 4 25 0
ਦਿੱਲੀ 5 2 7 0
ਹਰਿਆਣਾ 8 2 7 0

 


DIsha

Content Editor

Related News