ਸ਼ਿਵਪਾਲ ਨੇ ਅਖਿਲੇਸ਼ ਤੋਂ ਮੰਗੀਆਂ 100 ਸੀਟਾਂ
Tuesday, Nov 23, 2021 - 03:26 AM (IST)
ਇਟਾਵਾ – ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਪ੍ਰਸਪਾ) ਦੇ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 100 ਸੀਟਾਂ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਇਕ ਹਫਤੇ ਦੇ ਅੰਦਰ ਗਠਜੋੜ ਜਾਂ ਰਲੇਂਵੇ ਦਾ ਫੈਸਲਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਕੋਈ ਨਾ ਕੋਈ ਸਖਤ ਫੈਸਲਾ ਲੈਣ ’ਤੇ ਮਜਬੂਰ ਹੋਵੇਗੀ।
ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੇ 83ਵੇਂ ਜਨਮਦਿਨ ’ਤੇ ਮਾਸਟਰ ਚੰਦਗੀਰਾਮ ’ਚ ਆਯੋਜਿਤ ਦੰਗਲ ਨੂੰ ਸੰਬੋਧਨ ਕਰਦੇ ਹੋਏ ਸ਼ਿਵਪਾਲ ਨੇ ਕਿਹਾ ਕਿ ਇਸ ਪ੍ਰੋਗਰਾਮ ’ਚ ਉਨ੍ਹਾਂ ਦੇ ਵੱਡੇ ਭਰਾ ਅਭੈਰਾਮ ਸਿੰਘ ਯਾਦਵ ਨੂੰ ਛੱਡ ਕੇ ਪਰਿਵਾਰ ਦਾ ਕੋਈ ਹੋਰ ਮੈਂਬਰ ਨਹੀਂ ਆਇਆ। ਇਸ ਨੂੰ ਲੈ ਕੇ ਗੁੱਸਾ ਵੱਧਣਾ ਸੁਭਾਵਿਕ ਹੀ ਸੀ। ਉਨ੍ਹਾਂ ਕਿਹਾ ਕਿ ਉਹ ਸਪਾ ’ਚ ਰਲੇਂਵੇ ਲਈ ਤਿਆਰ ਹਨ ਪਰ ਜੇ ਸਪਾ ਵੱਲੋਂ ਕੋਈ ਸੰਕੇਤ ਨਹੀਂ ਮਿਲਦਾ ਹੈ ਤਾਂ ਉਹ ਸਖਤ ਫੈਸਲਾ ਲੈਣ ਲਈ ਆਜ਼ਾਦ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।