ਸ਼ਿਵਸੈਨਾ ਨੇ ''ਮਿਸ਼ਨ ਸ਼ਕਤੀ'' ਲਈ PM ਦੀ ਕੀਤੀ ਤਰੀਫ, ਕਿਹਾ- ''ਮੋਦੀ ਹੈ ਤਾਂ ਮੁਮਕਿਨ ਹੈ''

Thursday, Mar 28, 2019 - 03:04 PM (IST)

ਸ਼ਿਵਸੈਨਾ ਨੇ ''ਮਿਸ਼ਨ ਸ਼ਕਤੀ'' ਲਈ PM ਦੀ ਕੀਤੀ ਤਰੀਫ, ਕਿਹਾ- ''ਮੋਦੀ ਹੈ ਤਾਂ ਮੁਮਕਿਨ ਹੈ''

ਮੁੰਬਈ (ਭਾਸ਼ਾ)— ਪੁਲਾੜ ਵਿਚ ਮਿਜ਼ਾਈਲ ਦੇ ਸਫਲ ਪਰੀਖਣ ਦੀ ਸ਼ਲਾਘਾ ਕਰਦੇ ਹੋਏ ਸ਼ਿਵਸੈਨਾ ਨੇ ਕਿਹਾ ਕਿ ਇਹ ਇਸ ਲਈ ਸੰਭਵ ਹੋਇਆ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਸ਼ਿਵਸੈਨਾ ਨੇ 'ਮਿਸ਼ਨ ਸ਼ਕਤੀ' ਨੂੰ ਭਾਰਤ ਦੀ ਵੱਡੀ ਪ੍ਰਾਪਤੀ ਦੱਸਦੇ ਹੋਏ ਮੁੱਖ ਪੱਤਰ 'ਸਾਮਨਾ' ਵਿਚ ਛਪੇ ਸੰਪਾਦਕੀ 'ਚ ਕਿਹਾ, ''ਮੋਦੀ ਹੈ ਤਾਂ ਮੁਮਕਿਨ ਹੈ। ਜ਼ਮੀਨ 'ਤੇ ਵੀ ਅਤੇ ਆਸਮਾਨ 'ਚ ਵੀ।'' ਪਾਰਟੀ ਨੇ ਕਿਹਾ ਕਿ ਭਾਰਤ ਕੱਲ ਤਕ ਇਕ ਪਰਮਾਣੂ ਸ਼ਕਤੀ ਸੀ। ਇੰਦਰਾ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਤਕ ਸਾਬਕਾ ਪ੍ਰਧਾਨ ਮੰਤਰੀਆਂ ਨੇ ਇਸ ਲਈ ਸਖਤ ਮਿਹਨਤ ਕੀਤੀ। ਮੋਦੀ ਦੇ ਕਾਰਜਕਾਲ 'ਚ ਅਸੀਂ ਪੁਲਾੜ ਮਹਾਸ਼ਕਤੀ ਬਣ ਗਏ। ਸਾਡੇ ਵਿਗਿਆਨੀਆਂ ਨੇ ਇਹ ਸਭ ਕਰ ਦਿਖਾਇਆ। ਮੋਦੀ ਨੇ ਵਿਗਿਆਨੀਆਂ ਦੀ ਸਫਲਤਾ ਨੂੰ ਲੈ ਕੇ ਆਨੰਦ ਭਰਪੂਰ ਖਬਰ ਸੁਣਾਈ। 

ਉਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਸਰਕਾਰ ਵਲੋਂ ਨਵੰਬਰ 2016 'ਚ ਨੋਟਬੰਦੀ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਕੱਲ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਬਹੁਤ ਉਤਸੁਕਤਾ ਸੀ ਕਿ ਮੋਦੀ ਆਪਣੇ ਸੰਬੋਧਨ ਵਿਚ ਕੀ ਐਲਾਨ ਕਰਨ ਵਾਲੇ ਹਨ। ਪਾਰਟੀ ਨੇ ਕਿਹਾ ਕਿ ਅਜਿਹੇ ਕਿਆਸ ਲਾਏ ਜਾ ਰਹੇ ਸਨ ਕਿ ਭਗੌੜੇ ਕਾਰੋਬਾਰੀਆਂ ਵਿਜੇ ਮਾਲਿਆ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਨੂੰ ਰਾਤ ਨੂੰ ਹੀ ਇਕ ਹੀ ਜਹਾਜ਼ ਵਿਚ ਦਿੱਲੀ ਵਾਪਸ ਲਿਆਂਦਾ ਗਿਆ ਹੈ। ਇਹ ਵੀ ਕਿਆਸ ਲਾਏ ਜਾ ਰਹੇ ਸਨ ਕਿ ਦਾਊਦ ਇਬਰਾਹਿਮ ਨੂੰ ਫੜ ਕੇ ਮੁੰਬਈ ਜਾਂ ਦਿੱਲੀ ਲਿਆਂਦਾ ਗਿਆ ਹੈ। ਕੁਝ ਲੋਕ ਤਾਂ ਇਹ ਵੀ ਸੋਚਣ ਲੱਗੇ ਸਨ ਕਿ ਗਰੀਬ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਹਰ ਸਾਲ 72,000 ਰੁਪਏ ਜਮਾਂ ਕਰਾਉਣ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਯੋਜਨਾ ਦੇ ਜਵਾਬ ਵਿਚ ਲੋਕਾਂ ਦੇ ਖਾਤਿਆਂ 'ਚ 15-15 ਲੱਖ ਰੁਪਏ ਜਮਾਂ ਕਰਾਉਣ ਦੇ ਮੋਦੀ ਦੇ ਵਾਅਦੇ 'ਤੇ ਵੀ ਕੁਝ ਨਵੀਂ ਗੱਲ ਦੱਸੀ ਜਾਵੇਗੀ। ਸ਼ਿਵਸੈਨਾ ਨੇ ਕਿਹਾ ਕਿ ਹਾਲਾਂਕਿ ਇਨ੍ਹਾਂ ਸਭ ਦੇ ਉਲਟ ਮਿਜ਼ਾਈਲ ਦੇ ਸਫਲ ਪਰੀਖਣ ਦੀ ਮੋਦੀ ਦੇ ਐਲਾਨ ਨੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।


author

Tanu

Content Editor

Related News