ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਵਿਧਾਨ ਭਵਨ ’ਚ ਵਿਧਾਇਕ ਦਲ ਦੇ ਦਫ਼ਤਰ ਨੂੰ ਕੀਤਾ ਸੀਲ
Sunday, Jul 03, 2022 - 11:11 AM (IST)
ਮੁੰਬਈ– ਮਹਾਰਾਸ਼ਟਰ ਵਿਧਾਨ ਸਭਾ ਦੇ ਐਤਵਾਰ ਸ਼ੁਰੂ ਹੋ ਰਹੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਨੇ ਇੱਥੇ ਵਿਧਾਨ ਭਵਨ ’ਚ ਵਿਧਾਇਕ ਦਲ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਵਿਧਾਨ ਭਵਨ ’ਚ ਸ਼ਿਵ ਸੈਨਾ ਵਿਧਾਇਕ ਦਲ ਦੇ ਦਫ਼ਤਰ ਨੂੰ ਬੰਦ ਦਰਵਾਜ਼ਿਆਂ ’ਤੇ ਪਲਾਸਟਿਕ ਦੀ ਟੇਪ ਨਾਲ ਇਕ ਸਫੈਦ ਪੇਪਰ ਚਿਪਕਾਇਆ ਗਿਆ ਹੈ, ਜਿਸ ’ਤੇ ਮਰਾਠੀ ’ਚ ਸੰਦੇਸ਼ ਲਿਖਿਆ ਹੈ, ‘‘ਸ਼ਿਵ ਸੈਨਾ ਵਿਧਾਇਕ ਦਲ ਦੇ ਨਿਰਦੇਸ਼ਾਂ ਮੁਤਾਬਕ ਦਫ਼ਤਰ ਬੰਦ ਹੈ।’’
ਮਹਾਰਾਸ਼ਟਰ ’ਚ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ’ਚ ਭਾਜਪਾ ਦੇ ਸਹਿਯੋਗ ਨਾਲ ਬਣੀ ਨਵੀਂ ਸਰਕਾਰ ਅੱਜ ਤੋਂ ਇੱਥੇ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਦੋ ਦਿਨਾਂ ਵਿਸ਼ੇਸ਼ ਸੈਸ਼ਨ ’ਚ 4 ਜੁਲਾਈ ਨੂੰ ਬਹੁਮਤ ਸਾਬਤ ਕਰੇਗੀ। ਇਕ ਅਧਿਕਾਰੀ ਨੇ ਦੱਸਿਆ ਐਤਵਾਰ ਨੂੰ 11 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਸਦਨ ਦੇ ਸਪੀਕਰ ਅਹੁਦੇ ਲਈ ਚੋਣ ਹੋਵੇਗੀ।