ਸ਼ਿਵ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ’ਤੇ ਫੈਸਲਾ 25 ਨੂੰ
Sunday, Sep 22, 2019 - 12:09 AM (IST)

ਨਵੀਂ ਦਿੱਲੀ – ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਕਾਂਗਰਸ ਦੇ ਨੇਤਾ ਡੀ. ਕੇ. ਸ਼ਿਵ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ’ਤੇ ਅਦਾਲਤ 25 ਸਤੰਬਰ ਨੂੰ ਫੈਸਲਾ ਦੇਵੇਗੀ। ਈ. ਡੀ. ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਕੇ. ਐੱਮ. ਨਟਰਾਜਨ ਨੇ ਵਿਸ਼ੇਸ਼ ਜੱਜ ਅਜੇ ਕੁਮਾਰ ਸਾਹਮਣੇ ਆਈ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਸ਼ਿਵ ਕੁਮਾਰ ਸਿਰਫ ਟੈਕਸ ਅਦਾ ਕਰ ਕੇ ਆਪਣੀ ਦਾਗੀ ਜਾਇਦਾਦ ਨੂੰ ਬੇਦਾਗ ਸਾਬਿਤ ਨਹੀਂ ਕਰ ਸਕਦੇ।