ਬਰਫਬਾਰੀ ਕਾਰਨ ਰੋਹਤਾਂਗ ਦੱਰਾ ਫਿਰ ਬੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

Friday, Nov 22, 2019 - 05:24 PM (IST)

ਬਰਫਬਾਰੀ ਕਾਰਨ ਰੋਹਤਾਂਗ ਦੱਰਾ ਫਿਰ ਬੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਉੱਚ ਪਰਬਤੀ ਖੇਤਰਾਂ 'ਚ ਬਰਫਬਾਰੀ ਹੋਈ। ਮਨਾਲੀ ਦੇ ਰੋਹਤਾਂਗ 'ਚ ਲਗਭਗ ਡੇਢ ਫੁੱਟ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਤੋਂ ਦੱਰਾ ਫਿਰ ਤੋਂ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਲਾਹੌਲ-ਸਪਿਤੀ ਚ ਗੋਂਦਲਾ 'ਚ 6 ਸੈਂਟੀਮੀਟਰ, ਕੇਲਾਂਗ ਦੇ ਉਦੈਪੁਰ 'ਚ 5 ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਂਗੜਾ ਦੀ ਧੌਲਾਧਾਰ 'ਚ ਬਰਫਬਾਰੀ ਹੋਈ ਹੈ।

PunjabKesari

ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਸੂਬੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਕਿੰਨੌਰ, ਲਾਹੌਲ, ਸਪਿਤੀ, ਕੁੱਲੂ ਅਤੇ ਚੰਬਾ ਦੇ ਪਹਾੜੀ ਖੇਤਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਇਲਾਕਿਆਂ 'ਚ ਉਚਾਈ ਵਾਲੇ ਸਥਾਨਾਂ 'ਚ ਬਰਫਬਾਰੀ ਹੋਈ ਹੈ। ਸ਼ਿਮਲਾ ਸਮੇਤ ਹੋਰ ਜ਼ਿਲਿਆਂ 'ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਇਸ ਤੋਂ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 'ਚ ਵੀ ਲਗਭਗ 4 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ।

PunjabKesari

ਸੂਬੇ ਦੇ ਮੱਧ ਪਰਬਤੀ ਖੇਤਰਾਂ ਦੇ ਜ਼ਿਆਦਾਤਰ ਸਥਾਨਾਂ 'ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਸ਼ਿਮਲਾ ਸ਼ਹਿਰ 'ਚ ਬਰਫਬਾਰੀ ਲਈ ਹੁਣ ਮੌਸਮ ਅਨੁਕੂਲ ਨਹੀਂ ਹੈ। ਸ਼ੁੱਕਰਵਾਰ ਨੂੰ ਸ਼ਿਮਲੇ ਦਾ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲਾਹੌਲ ਘਾਟੀ 'ਚ ਵੀਰਵਾਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਸਮੁੱਚਾ ਇਲਾਕਾ ਠੰਡ ਦੀ ਲਪੇਟ 'ਚ ਆ ਗਿਆ ਹੈ। ਰੋਹਤਾਂਗ ਦੱਰਾ ਵਾਹਨਾਂ ਦੀ ਆਵਾਜਾਈ ਲਈ ਬੰਦ ਹੋ ਗਿਆ ਹੈ। ਹਾਲਾਂਕਿ 2 ਦਿਨ ਪਹਿਲਾਂ ਇਹ ਖੁੱਲ੍ਹਾ ਸੀ। ਤਾਜ਼ਾ ਬਰਫਬਾਰੀ ਨਾਲ ਘਾਟੀ ਦੇ ਬਾਗਵਾਨਾਂ ਨੂੰ ਝਟਕਾ ਲੱਗਾ ਹੈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਵੀ ਸੂਬੇ ਦੇ ਇੱਕ-ਦੋ ਸਥਾਨਾਂ 'ਤੇ ਹੀ ਬਾਰਿਸ਼ ਅਤੇ ਹਲਕੀ ਬਰਫਬਾਰੀ ਹੋਵੇਗੀ। ਐਤਵਾਰ ਤੋਂ ਸੂਬੇ 'ਚ ਮੌਸਮ ਖੁਸ਼ਕ ਰਹੇਗਾ ਅਤੇ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ।


author

Iqbalkaur

Content Editor

Related News