ਸ਼ਿਮਲਾ 'ਚ ਭਾਰੀ ਬਾਰਿਸ਼ ਕਾਰਨ ਰਿਜ ਮੈਦਾਨ ਦਾ ਡਿੱਗਿਆ ਇੱਕ ਹਿੱਸਾ, ਰਸਤਾ ਠੱਪ

Sunday, Sep 22, 2019 - 11:18 AM (IST)

ਸ਼ਿਮਲਾ 'ਚ ਭਾਰੀ ਬਾਰਿਸ਼ ਕਾਰਨ ਰਿਜ ਮੈਦਾਨ ਦਾ ਡਿੱਗਿਆ ਇੱਕ ਹਿੱਸਾ, ਰਸਤਾ ਠੱਪ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਭਾਰੀ ਬਾਰਿਸ਼ ਹੋਣ ਕਾਰਨ ਇਤਿਹਾਸਿਕ ਰਿਜ ਮੈਦਾਨ ਦੇ ਲੱਕੜ ਬਾਜ਼ਾਰ ਵਾਲਾ ਇੱਕ ਹਿੱਸਾ ਡਿੱਗ ਗਿਆ ਹੈ। ਇਸ ਡਿੱਗੇ ਹੋਏ ਹਿੱਸੇ 'ਚ ਨਗਰ ਨਿਗਮ ਦੇ ਕੁਝ ਕਮਰੇ ਅਤੇ ਐੱਸ. ਬੀ. ਆਈ. ਦਾ ਏ. ਟੀ. ਐੱਮ ਹੈ, ਜਿਸ ਦਾ ਮਲਬੇ ਕਾਰਨ ਰਸਤਾ ਬੰਦ ਹੋ ਗਿਆ ਹੈ। ਮਲਬੇ ਨੂੰ ਹਟਾ ਕੇ ਰਸਤਾ ਬਹਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਰਿਜ ਮੈਦਾਨ ਦੇ ਇਸ ਹਿੱਸੇ ਦੇ ਡਿੱਗਣ ਨਾਲ ਖਤਰਾ ਹੋਰ ਵੱਧ ਗਿਆ ਹੈ। ਇਸ ਤੋਂ ਥੋੜ੍ਹੀ ਦੂਰੀ 'ਤੇ ਪਹਿਲਾਂ ਤੋਂ ਹੀ ਰਿਜ ਮੈਦਾਨ ਧੱਸਦਾ ਜਾ ਰਿਹਾ ਹੈ।

PunjabKesari

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਸ਼ਿਮਲਾ 'ਚ ਭਾਰੀ ਬਾਰਿਸ਼ ਹੋਈ।

PunjabKesari


author

Iqbalkaur

Content Editor

Related News