ਪਹਾੜਾਂ ਦੀ ਰਾਣੀ ਸ਼ਿਮਲਾ ''ਚ ਦੇਸ਼-ਵਿਦੇਸ਼ ਤੋਂ ਆ ਰਹੇ ਸੈਲਾਨੀ, ਲੱਗੀਆਂ ਰੌਣਕਾਂ

Monday, Nov 11, 2024 - 11:40 AM (IST)

ਸ਼ਿਮਲਾ- ਪਹਾੜਾਂ ਦੀ ਰਾਣੀ ਸ਼ਿਮਲਾ ਐਤਵਾਰ ਨੂੰ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨਾਲ ਗੁਲਜ਼ਾਰ ਹੋ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸੈਲਾਨੀਆਂ ਨੇ ਘੁੰਮਣ ਦਾ ਆਨੰਦ ਮਾਣਿਆ। ਇਨ੍ਹੀਂ ਦਿਨੀਂ ਉੱਤਰੀ ਭਾਰਤ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਦੱਖਣੀ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ 'ਚ ਸੈਲਾਨੀ ਸ਼ਿਮਲਾ ਸਮੇਤ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਪਹੁੰਚ ਰਹੇ ਹਨ। 

ਸ਼ਿਮਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਵੇਰ ਅਤੇ ਸ਼ਾਮ ਦੇ ਸਮੇਂ ਮੌਸਮ ਠੰਡਾ ਹੋ ਗਿਆ ਹੈ। ਹਾਲਾਂਕਿ ਦਿਨ ਸਮੇਂ ਚੰਗੀ ਧੁੱਪ ਹੁੰਦੀ ਹੈ। ਮੌਸਮ ਸੈਰ-ਸਪਾਟੇ ਲਈ ਕਾਫੀ ਅਨੁਕੂਲ ਹੋ ਗਿਆ ਹੈ ਅਤੇ ਇਸ ਕਾਰਨ ਪਿਛਲੇ ਸ਼ਨੀਵਾਰ ਦੀ ਤਰ੍ਹਾਂ ਐਤਵਾਰ ਨੂੰ ਵੀ ਵੱਡੀ ਗਿਣਤੀ 'ਚ ਸੈਲਾਨੀਆਂ ਸ਼ਿਮਲਾ ਪਹੁੰਚੇ। ਦਿਨ ਭਰ ਰਿਜ ਗਰਾਊਂਡ, ਮਾਲ ਰੋਡ ਅਤੇ ਸ਼ਿਮਲਾ ਦੇ ਹੋਰ ਮੁੱਖ ਸਥਾਨਾਂ 'ਤੇ ਸੈਲਾਨੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ।

ਸ਼ਿਮਲਾ ਤੋਂ ਇਲਾਵਾ ਕੁਫਰੀ, ਨਰਕੰਡਾ, ਨਾਲਦੇਹਰਾ ਆਦਿ ਸੈਰ-ਸਪਾਟਾ ਸਥਾਨਾਂ 'ਤੇ ਵੀ ਜ਼ਿਆਦਾ ਸੈਲਾਨੀਆਂ ਦੀ ਆਵਾਜਾਈ ਦੇਖਣ ਨੂੰ ਮਿਲੀ। ਹਾਲਾਂਕਿ ਇਸ ਸਮੇਂ ਸੈਲਾਨੀਆਂ ਦੀ ਆਮਦ ਜ਼ਿਆਦਾਤਰ ਹਫਤੇ ਦੇ ਅੰਤ 'ਤੇ ਵੱਧ ਰਹੀ ਹੈ ਪਰ ਆਉਣ ਵਾਲੇ ਦਿਨਾਂ 'ਚ ਵੀਕੈਂਡ 'ਤੇ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।


Tanu

Content Editor

Related News