ਹਾਈ ਪ੍ਰੋਫਾਈਲ ਮਰਡਰ ਕੇਸ : ਸ਼ੀਨਾ ਵੋਰਾ ਦੇ ਕਤਲ ਨਾਲ ਜੁੜੀ ਨਵੀਂ ਗੱਲ ਆਈ ਸਾਹਮਣੇ

Friday, Aug 28, 2015 - 08:01 AM (IST)

 ਹਾਈ ਪ੍ਰੋਫਾਈਲ ਮਰਡਰ ਕੇਸ : ਸ਼ੀਨਾ ਵੋਰਾ ਦੇ ਕਤਲ ਨਾਲ ਜੁੜੀ ਨਵੀਂ ਗੱਲ ਆਈ ਸਾਹਮਣੇ


ਮੁੰਬਈ- ਹਾਈ ਪ੍ਰੋਫਾਈਲ ਸ਼ੀਨਾ ਬੋਰਾ ਮਰਡਰ ਕੇਸ ਨਾਲ ਜੁੜੀ ਇਕ ਨਵੀਂ ਗੱਲ ਸਾਹਮਣੇ ਆਈ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਸ਼ੀਨਾ ਦਾ ਮਰਡਰ ਕੀਤਾ ਗਿਆ ਸੀ ਉਹ ਉਸ ਵੇਲੇ ਪ੍ਰੈਗਨੈਂਟ ਸੀ। ਇਹ ਬੱਚਾ ਉਸ ਦੀ ਮਾਂ ਇੰਦਰਾਣੀ ਨਾਲ ਜੁੜੇ ਕਿਸੇ ਬਹੁਤ ਹੀ ਨਜ਼ਦੀਕੀ ਸ਼ਖਸ ਦਾ ਸੀ। ਦੱਸ ਦੇਈਏ ਕਿ ਸ਼ੀਨਾ ਅਤੇ ਸਟਾਰ ਇੰਡੀਆ ਸਾਬਕਾ ਸੀ. ਈ. ਓ. ਪੀਟਰ ਮੁਖਰਜੀ ਦੇ ਬੇਟੇ ਰਾਹੁਲ ਮੁਖਰਜੀ ਨਾਲ ਰਿਲੇਸ਼ਨਸ਼ਿਪ ਦੀ ਗੱਲ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। 
ਇੰਦਰਾਣੀ ਮੁਖਰਜੀ ਦੇ ਬੇਹੱਦ ਕਰੀਬੀ ਦੋਸਤ ਨਾਲ ਗੱਲਬਾਤ ਦੇ ਆਧਾਰ ''ਤੇ ਇਕ ਅੰਗਰੇਜ਼ੀ ਵੈੱਬਸਾਈਟ ਨੇ ਕਈ ਖੁਲਾਸੇ ਕੀਤੇ ਹਨ। ਮੁਖਰਜੀ ਦੇ ਦੋਸਤ ਮੁਤਾਬਕ ਇੰਦਰਾਣੀ ਦਾ ਉਹ ਕਰੀਬੀ (ਜਿਸ ਤੋਂ ਉਹ ਪ੍ਰੈਗਨੈਂਟ ਸੀ) ਬਿਜ਼ਨੈੱਸ ਪਾਰਟਨਰ ਨਾਲ ਮੀਟਿੰਗ ਦਾ ਬਹਾਨਾ ਕਰਕੇ ਥਾਈਲੈਂਡ ਜਾਂਦਾ ਸੀ। ਥਾਈਲੈਂਡ ਵਿਚ ਉਹ ਸ਼ੀਨਾ ਦੇ ਨਾਲ ਵਕਤ ਗੁਜ਼ਾਰਦਾ ਸੀ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਸ਼ੀਨਾ ਨੇ ਇੰਦਰਾਣੀ ਨੂੰ ਖੁਦ ਦੇ ਪ੍ਰੈਗਨੈਂਟ ਹੋਣ ਦੀ ਗੱਲ ਦੱਸੀ ਸੀ। ਸ਼ੀਨਾ ਨਾ ਸਿਰਫ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਸੀ ਸਗੋਂ ਕਿ ਜਾਇਦਾਦ ਵਿਚ ਵੀ ਹਿੱਸਾ ਮੰਗ ਰਹੀ ਸੀ। ਦੱਸ ਦੇਈਏ ਕਿ ਅਜਿਹੀਆਂ ਵੀ ਖਬਰਾਂ ਹਨ ਕਿ ਇੰਦਰਾਣੀ ਨੇ ਸ਼ੀਨਾ ਦੇ ਨਾਂ ''ਤੇ ਕਈ ਵਿਦੇਸ਼ੀ ਬੈਂਕਾਂ ਵਿਚ ਪੈਸੇ ਜਮ੍ਹਾਂ ਕਰਵਾਏ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News