ਦਿੱਲੀ ਹਿੰਸਾ ਮਾਮਲੇ ''ਚ ਦੋਸ਼ੀ ਸ਼ਰਜੀਲ ਇਮਾਮ ਨੂੰ ਹੋਇਆ ਕੋਰੋਨਾ

07/21/2020 8:23:50 PM

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਖਿਲਾਫ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਉੱਠੀ ਸੀ। ਦਿੱਲੀ ਹਿੰਸਾ ਦੀ ਸਾਜ਼ਿਸ਼ 'ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦਾ ਵਿਦਿਆਰਥੀ ਸ਼ਰਜੀਲ ਇਮਾਮ ਵੀ ਦੋਸ਼ੀ ਹੈ।ਅਸਾਮ ਦੀ ਜੇਲ੍ਹ 'ਚ ਬੰਦ ਸ਼ਰਜੀਲ ਖਿਲਾਫ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗੈਰਕਾਨੂੰਨੀ ਗਤੀਵਿਧੀ ਰੋਕੂ ਐਕਟ (ਯੂ.ਏ.ਪੀ.ਏ.) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
 
ਦਿੱਲੀ ਹਿੰਸਾ ਦੀ ਸਾਜ਼ਿਸ਼ ਦੇ ਦੋਸ਼ੀ ਸ਼ਰਜੀਲ ਨੂੰ ਹਿਰਾਸਤ 'ਚ ਲੈਣ ਅਤੇ ਅਸਾਮ ਤੋਂ ਦਿੱਲੀ ਲਿਆਉਣ ਲਈ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਇੱਕ ਟੀਮ ਅਸਾਮ ਗਈ ਹੈ। ਅਸਾਮ ਤੋਂ ਲਿਆਏ ਜਾਣ ਤੋਂ ਪਹਿਲਾਂ ਸ਼ਰਜੀਲ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਸ਼ਰਜੀਲ ਇਮਾਮ ਦੀ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸ਼ਰਜੀਲ ਇਮਾਮ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਅਸਾਮ ਗਈ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਵਾਪਸ ਪਰਤ ਆਈ ਹੈ। ਸ਼ਰਜੀਲ ਨੂੰ ਹੁਣ ਦਿੱਲੀ ਲਿਆਉਣ ਲਈ ਸਪੈਸ਼ਲ ਸੈੱਲ ਨੂੰ ਉਸਦੇ ਇਨਫੈਕਸ਼ਨ ਮੁਕਤ ਹੋਣ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਸ਼ਰਜੀਲ ਇਮਾਮ ਦੀ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਸਪੈਸ਼ਲ ਸੈੱਲ ਦੀ ਟੀਮ ਉਸ ਨੂੰ ਦਿੱਲੀ ਲਿਆ ਸਕੇਗੀ।


Inder Prajapati

Content Editor

Related News