ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਹਾਲਤ ਨਾਜ਼ੁਕ, ਦਿੱਲੀ AIIMS ''ਚ ਵੈਂਟੀਲੇਟਰ ''ਤੇ ਕੀਤਾ ਸ਼ਿਫਟ

Tuesday, Nov 05, 2024 - 01:01 AM (IST)

ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਹਾਲਤ ਨਾਜ਼ੁਕ, ਦਿੱਲੀ AIIMS ''ਚ ਵੈਂਟੀਲੇਟਰ ''ਤੇ ਕੀਤਾ ਸ਼ਿਫਟ

ਨੈਸ਼ਨਲ ਡੈਸਕ : ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਤਰਾਂ ਮੁਤਾਬਕ ਅੱਜ (4 ਨਵੰਬਰ) ਕੁਝ ਘੰਟਿਆਂ ਪਹਿਲਾਂ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਸ਼ਿਫਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਾਰਦਾ ਸਿਨਹਾ ਕੈਂਸਰ ਤੋਂ ਪੀੜਤ ਹਨ ਅਤੇ 26 ਅਕਤੂਬਰ ਨੂੰ ਉਨ੍ਹਾਂ ਨੂੰ ਦਿੱਲੀ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਗਾਇਕਾ ਸ਼ਾਰਦਾ ਸਿਨਹਾ ਨੂੰ ਇਨਫੈਕਸ਼ਨ ਵਧਣ ਤੋਂ ਬਾਅਦ ਆਈਸੀਯੂ ਵਿਚ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਸ਼ਾਰਦਾ ਸਿਨਹਾ ਦਾ ਇਲਾਜ ਚੱਲ ਰਿਹਾ ਹੈ। ਅਜਿਹੇ 'ਚ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਸ਼ਾਰਦਾ 2018 ਤੋਂ ਮਲਟੀਪਲ ਮਾਈਲੋਮਾ ਤੋਂ ਪੀੜਤ ਹਨ। ਉਹ ਲਗਭਗ ਦੋ ਹਫਤਿਆਂ ਤੋਂ ਹਸਪਤਾਲ 'ਚ ਦਾਖਲ ਹਨ।

ਇਹ ਵੀ ਪੜ੍ਹੋ : 21 ਸਾਲ ਦੀ ਉਮਰ 'ਚ UPSC ਕ੍ਰੈਕ, ਕਰੋੜਾਂ ਦੀ ਜਾਇਦਾਦ ਦੀ ਮਾਲਕਣ... ਜਾਣੋ ਕੌਣ ਹੈ IAS ਪੂਜਾ ਸਿੰਘਲ

ਬਾਲੀਵੁੱਡ 'ਚ ਵੀ ਗਾ ਚੁੱਕੀ ਹੈ ਗਾਣੇ
ਦੱਸਣਯੋਗ ਹੈ ਕਿ ਸ਼ਾਰਦਾ ਸਿਨਹਾ ਨੇ ਕਈ ਭਾਸ਼ਾਵਾਂ ਵਿਚ ਲੋਕ ਗੀਤ ਗਾਏ ਹਨ। ਉਨ੍ਹਾਂ ਮੈਥਿਲੀ ਅਤੇ ਭੋਜਪੁਰੀ ਲੋਕ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਸ਼ਾਰਦਾ ਸਿਨਹਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਲੋਕ ਗੀਤ ਵੀ ਗਾਏ ਹਨ। ਉਨ੍ਹਾਂ ਫਿਲਮਾਂ 'ਮੈਂਨੇ ਪਿਆਰ ਕੀਆ' ਅਤੇ 'ਹਮ ਆਪਕੇ ਹੈਂ ਕੌਨ' ਲਈ ਵੀ ਗੀਤ ਗਾਏ ਹਨ। ਇਸ ਦੇ ਨਾਲ ਹੀ 30 ਅਕਤੂਬਰ ਨੂੰ ਉਨ੍ਹਾਂ ਦੇ ਬੇਟੇ ਅੰਸ਼ੁਮਨ ਸਿਨਹਾ ਨੇ ਸ਼ਾਰਦਾ ਸਿਨਹਾ ਦੇ ਨਵੇਂ ਗੀਤ ਦਾ ਆਡੀਓ ਰਿਲੀਜ਼ ਕਰਕੇ ਛਠ ਪ੍ਰੇਮੀਆਂ ਨੂੰ ਖੁਸ਼ਖਬਰੀ ਦਿੱਤੀ ਸੀ। ਅੱਜ ਉਨ੍ਹਾਂ ਦੇ ਬੇਟੇ ਅੰਸ਼ੁਮਨ ਸਿਨਹਾ ਨੇ ਖੁਦ ਛਠ ਪੂਜਾ ਦਾ ਨਵਾਂ ਵੀਡੀਓ ਜਾਰੀ ਕੀਤਾ ਹੈ।

ਛੱਠ ਦੇ ਕਈ ਗੀਤ ਹਨ ਕਾਫ਼ੀ ਪ੍ਰਸਿੱਧ
ਇਸ ਦੇ ਨਾਲ ਹੀ ਛੱਠ ਪੂਜਾ ਦੌਰਾਨ ਸ਼ਾਰਦਾ ਸਿਨਹਾ ਦੇ ਲੋਕ ਗੀਤ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਬਿਹਾਰ ਵਿਚ ਛੱਠ ਦੌਰਾਨ ਉਨ੍ਹਾਂ ਦੇ ਲੋਕ ਗੀਤ ਬਹੁਤ ਸੁਣੇ ਜਾਂਦੇ ਹਨ। ਛੱਠ ਪੂਜਾ ਹੁਣ ਨੇੜੇ ਹੈ ਅਤੇ ਇਸ ਤੋਂ ਪਹਿਲਾਂ ਸ਼ਾਰਦਾ ਸਿਨਹਾ ਦੀ ਵਿਗੜਦੀ ਸਿਹਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸ਼ਾਰਦਾ ਸਿਨਹਾ ਦੇ ਪਤੀ ਡਾਕਟਰ ਬ੍ਰਿਜ ਭੂਸ਼ਣ ਸਿਨਹਾ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 80 ਸਾਲ ਸੀ। ਘਰ 'ਚ ਡਿੱਗਣ ਕਾਰਨ ਉਨ੍ਹਾਂ ਦੇ ਸਿਰ 'ਤੇ ਸੱਟ ਲੱਗ ਗਈ ਸੀ। ਸੱਟ ਕਾਰਨ ਬ੍ਰੇਨ ਹੈਮਰੇਜ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News