ਸ਼ਿਨਮੁਗਮ ਬਣੇ ਤਾਮਿਲਨਾਡੂ ਦੇ ਨਵੇਂ ਮੁੱਖ ਸਕੱਤਰ, ਤ੍ਰਿਪਾਠੀ ਬਣੇ DGP

06/29/2019 4:58:44 PM

ਚੇਨਈ—ਤਾਮਿਲਨਾਡੂ ਸਰਕਾਰ ਨੇ ਅੱਜ ਭਾਵ ਸ਼ਨੀਵਾਰ ਨੂੰ ਕੇ. ਸ਼ਿਨਮੁਗਮ ਨੂੰ ਸੂਬੇ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ, ਜੋ ਕਲ ਰਿਟਾਇਰਡ ਹੋ ਰਹੀ ਗਿਰਿਜਾ ਵੈਦਿਆਨਾਥਨ ਦਾ ਅਹੁਦਾ ਸੰਭਾਲਣਗੇ। ਇਸ ਦੇ ਨਾਲ ਹੀ ਜੇ. ਕੇ. ਤ੍ਰਿਪਾਠੀ ਨੂੰ ਸੂਬੇ ਦਾ ਨਵਾਂ ਪੁਲਸ ਡਾਇਰੈਕਟਰ ਜਨਰਲ (ਡੀ ਜੀ ਪੀ) ਬਣਾਇਆ ਗਿਆ ਹੈ।1985 ਬੈਚ ਦੇ ਆਈ. ਏ. ਐੱਸ. ਅਧਿਕਾਰੀ ਸ਼ਿਨਮੁਗਮ ਹੁਣ ਵਿੱਤ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇਸ ਅਹੁਦੇ ਨੂੰ ਸੰਭਾਲ ਰਹੇ ਹਨ ਅਤੇ ਬਜਟ ਦੀ ਤਿਆਰੀਆਂ 'ਚ ਉਨ੍ਹਾਂ ਦੇ ਹੁਨਰ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਇਹ ਮੂਲ ਰੂਪ 'ਚ ਸਲੇਮ ਜ਼ਿਲੇ ਦੇ ਨਿਵਾਸੀ ਹਨ। 

PunjabKesari

1981 ਬੈਂਚ ਦੇ ਅਧਿਕਾਰੀ ਵੈਦਿਆਨਾਥਨ ਆਪਣੇ 30 ਸਾਲਾਂ ਦੇ ਕੈਰੀਅਰ 'ਚ ਸਿਹਤ ਅਤੇ ਉਦਯੋਗਾਂ ਸਮੇਤ ਕਈ ਵਿਭਾਗਾਂ ਨੂੰ ਸੰਭਾਲਣ ਤੋਂ ਬਾਅਦ ਰਿਟਾਇਰਡ ਹੋ ਰਹੀ ਹੈ।1985 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਤ੍ਰਿਪਾਠੀ ਨੂੰ 1 ਜੁਲਾਈ 2019 ਤੋਂ ਸੂਬੇ ਦਾ ਪੁਲਸ ਡਾਇਰੈਕਟਰ ਅਤੇ ਤਾਮਿਲਨਾਡੂ ਪੁਲਸ ਬਲ ਦੇ ਮੁਖੀ ਰੂਪ 'ਚ ਨਿਯੁਕਤ ਕੀਤੇ ਗਏ ਹਨ। 3 ਦਹਾਕਿਆਂ ਤੋਂ ਜ਼ਿਆਦਾ ਦੇ ਕੈਰੀਅਰ 'ਚ ਉਨ੍ਹਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਨਿਭਾਇਆ ਹੈ। ਓਡੀਸ਼ਾ ਦੇ ਰਹਿਣ ਵਾਲੇ ਤ੍ਰਿਪਾਠੀ ਮੌਜੂਦਾ ਸਮੇਂ 'ਚ ਡੀ. ਜੀ. ਪੀ. ਦੇ ਰੂਪ 'ਚ ਤਾਮਿਲਨਾਡੂ ਯੂਨੀਫਾਰਮਡ ਸਰਵਿਸਿਜ਼ ਰਿਕੂਟਮੈਂਟ ਬੋਰਡ ਦੀ ਕਮਾਨ ਸੰਭਾਲ ਰਹੇ ਹਨ।


Iqbalkaur

Content Editor

Related News