ਦਿੱਲੀ ਮੈਟਰੋ 'ਚ ਅੱਧੀ ਰਾਤ ਨੂੰ ਸ਼ਰਮਨਾਕ ਕਾਰਾ, ਕੁੜੀ ਦੀਆਂ ਫੋਟੋਆਂ ਖਿੱਚਣ ਵਾਲਾ CISF ਜਵਾਨ ਸਸਪੈਂਡ

Monday, Aug 17, 2026 - 05:12 AM (IST)

ਦਿੱਲੀ ਮੈਟਰੋ 'ਚ ਅੱਧੀ ਰਾਤ ਨੂੰ ਸ਼ਰਮਨਾਕ ਕਾਰਾ, ਕੁੜੀ ਦੀਆਂ ਫੋਟੋਆਂ ਖਿੱਚਣ ਵਾਲਾ CISF ਜਵਾਨ ਸਸਪੈਂਡ

ਨਵੀਂ ਦਿੱਲੀ : ਦਿੱਲੀ ਮੈਟਰੋ ਦੇ ਏਮਜ਼ (AIIMS) ਸਟੇਸ਼ਨ 'ਤੇ ਦੇਰ ਰਾਤ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਯਾਤਰੀਆਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਇੱਕ ਜਵਾਨ 'ਤੇ ਇਕ ਲੜਕੀ ਦੀਆਂ ਚੋਰੀ-ਛਿਪੇ ਤਸਵੀਰਾਂ ਖਿੱਚਣ ਦਾ ਦੋਸ਼ ਲਗਾਇਆ। ਇਸ ਘਟਨਾ ਦੀ ਗੰਭੀਰਤਾ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਖ਼ਬਰਾਂ ਨੂੰ ਦੇਖਦਿਆਂ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਜਵਾਨ ਨੂੰ ਮੁਅੱਤਲ (Suspend) ਕਰ ਦਿੱਤਾ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 9 ਵਜੇ ਵਾਪਰੀ ਜਦੋਂ ਮੈਟਰੋ ਕੋਚ ਵਿੱਚ ਸਵਾਰ ਇੱਕ ਮਹਿਲਾ ਯਾਤਰੀ (ਲੜਕੀ) ਨੇ ਦੋਸ਼ ਲਾਇਆ ਕਿ ਜਵਾਨ ਉਸ ਦੀਆਂ ਤਸਵੀਰਾਂ ਖਿੱਚ ਰਿਹਾ ਸੀ। ਜਦੋਂ ਯਾਤਰੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਜਵਾਨ ਤੋਂ ਉਸਦਾ ਫੋਨ ਮੰਗਿਆ, ਤਾਂ ਮੌਕੇ 'ਤੇ ਅਫਰਾ-ਤਫਰੀ ਮੱਚ ਗਈ ਅਤੇ ਪਲੇਟਫਾਰਮ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਡਿਜੀਟਲ ਕਦਮ, Online ਕੈਬਨਿਟ ਮੀਟਿੰਗਾਂ ਲਈ ਲਾਗੂ ਕੀਤਾ ਜਾਵੇਗਾ ਈ-ਕੈਬਿਨੇਟ ਸਿਸਟਮ 

ਪਿਸਤੌਲ ਤਾਨਣ ਦਾ ਦਾਅਵਾ ਅਤੇ ਸੱਚਾਈ 

ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਵਾਇਰਲ ਹੋਏ ਸਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਵਾਨ ਨੇ ਵਿਰੋਧ ਕਰਨ ਵਾਲੇ ਲੋਕਾਂ 'ਤੇ ਆਪਣੀ ਸਰਵਿਸ ਪਿਸਤੌਲ ਤਾਨ ਦਿੱਤੀ ਸੀ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਮੈਟਰੋ ਪੁਲਸ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪੁਲਸ ਅਨੁਸਾਰ ਉਨ੍ਹਾਂ ਨੂੰ ਰਾਤ 12:40 ਵਜੇ ਪੀ.ਸੀ.ਆਰ. ਕਾਲ ਮਿਲੀ ਸੀ, ਪਰ ਜਾਂਚ ਦੌਰਾਨ ਪਿਸਤੌਲ ਤਾਨਣ ਵਾਲੀ ਗੱਲ ਗਲਤ ਸਾਬਤ ਹੋਈ ਹੈ। 

ਕੋਈ ਰਸਮੀ ਸ਼ਿਕਾਇਤ ਨਹੀਂ ਹੋਈ ਦਰਜ 

ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਸ ਮੌਕੇ 'ਤੇ ਪਹੁੰਚੀ ਸੀ, ਪਰ ਪੀੜਤ ਲੜਕੀ ਨੇ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ। ਫਿਰ ਵੀ ਪੁਲਸ ਨੇ ਘਟਨਾ ਬਾਰੇ CISF ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਆਪਣੀ ਪੱਧਰ 'ਤੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਜਵਾਨ ਨੂੰ ਸਸਪੈਂਡ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News