ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ

Friday, Jun 30, 2023 - 11:44 AM (IST)

ਉੱਤਰ ਪ੍ਰਦੇਸ਼ ''ਚ ਵਾਪਰਿਆ ਭਿਆਨਕ ਹਾਦਸਾ, 7 ਲੋਕਾਂ ਦੀ ਮੌਤ

ਬਾਂਦਾ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲ੍ਹੇ ਦੇ ਬਬੇਰੂ ਕੋਤਵਾਲੀ ਖੇਤਰ 'ਚ ਇਕ ਭਿਆਨਕ ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ। ਬਬੇਰੂ ਖੇਤਰ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਰਾਕੇਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਮਾਸਿਨ ਰੋਡ 'ਤੇ ਪਰਇਆਦਾਈ ਮੰਦਰ ਦੇ ਨੇੜੇ ਵੀਰਵਾਰ ਰਾਤ ਕਰੀਬ 9.30  ਵਜੇ ਰਫ਼ਤਾਰ ਨਾਲ ਜਾ ਰਹੀ ਇਕ ਬੋਲੈਰੋ ਜੀਪ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜੀਪ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ 'ਚ ਜ਼ਖ਼ਮੀ ਇਕ ਵਿਅਕਤੀ ਦਾ ਇਲਾਜ ਮੈਡੀਕਲ ਕਾਲਜ ਬਾਂਦਾ 'ਚ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਕੀਲ (25), ਮੁਸ਼ਾਹਿਦ (24), ਮੁਹੰਮਦ ਕੈਫ਼ (18), ਸ਼ਾਇਰਾਬਾਨੋ (37), ਕੁੱਲੂ (13), ਜਾਹਿਲ (25) ਵਜੋਂ ਹੋਈ, ਜਦੋਂ ਕਿ ਇਕ ਮ੍ਰਿਤਕ ਦੀ ਪਛਾਣ ਹੋਣਾ ਬਾਕੀ ਹੈ। ਜਾਹਿਦ ਗੰਭੀਰ ਰੂਪ ਨਾਲ ਜ਼ਖ਼ਮੀ ਹੈ, ਉਸ ਦਾ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਸੀ.ਓ. ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਸ਼ਾਇਰਾਬਾਨੋ ਦਾ ਪੁੱਤ ਕੁੱਲੂ (13) ਕਰੰਟ ਲੱਗਣ ਨਾਲ ਝੁਲਸ ਗਿਆ ਸੀ। ਉਸ ਨੂੰ ਪਰਿਵਾਰ ਵਾਲੇ ਇਲਾਜ ਲਈ ਜੀਪ ਤੋਂ ਬਬੇਰੂ ਹਸਪਤਾਲ ਲਿਜਾ ਰਹੇ ਸਨ, ਉਦੋਂ ਸੜਕ ਕਿਨਾਰੇ ਖੜ੍ਹੇ ਟਰੱਕ 'ਚ ਤੇਜ਼ ਰਫ਼ਤਾਰ ਜੀਪ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਸਾਰੇ ਲੋਕ ਤਿਲੌਸਾ ਪਿੰਡ ਦੇ ਰਹਿਣ ਵਾਲੇ ਹਨ। ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵਾਹਨ ਲੈ ਕੇ ਦੌੜ ਗਿਆ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੱਕ ਅਤੇ ਉਸ ਦੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।


author

DIsha

Content Editor

Related News