ਛੱਤੀਸਗੜ੍ਹ: ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਮਗਰੋਂ ਵੀ ਡਾ. ਸੁਭਾਸ਼ ਪਾਂਡੇ ਦੀ ਕੋਰੋਨਾ ਨਾਲ ਮੌਤ

04/15/2021 11:05:07 AM

ਰਾਏਪੁਰ– ਕੋਰੋਨਾ ਦਾ ਕਹਿਰ ਦੇਸ਼ ’ਚ ਰੁਕਣ ਦੀ ਬਜਾਏ ਬੇਕਾਬੂ ਹੁੰਦਾ ਜਾ ਰਿਹਾ ਹੈ। ਛੱਤੀਸਗੜ੍ਹ ਦੇ ਕੋਵਿਡ-19 ਕੰਟਰੋਲ ਮੁਹਿੰਮ ਦੇ ਪ੍ਰਦੇਸ਼ ਨੋਡਲ ਅਧਿਕਾਰੀ ਡਾ. ਸੁਭਾਸ਼ ਪਾਂਡੇ ਵੀ ਇਸ ਮਹਾਮਾਰੀ ਤੋਂ ਜੰਗ ਹਾਰ ਗਏ। ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਵੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹੁਣ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਉਠ ਰਹੀ ਹੈ। 

ਇਹ ਵੀ ਪੜ੍ਹੋ– ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ ਆਏ ਰਿਕਾਰਡ 2 ਲੱਖ ਨਵੇਂ ਕੇਸ

ਪਿਛਲੇ ਸਾਲ ਵੀ ਹੋਏ ਸਨ ਪੀੜਤ
ਡਾ. ਪਾਂਡੇ ਸਿਹਤ ਵਿਭਾਗ ’ਚ ਉਪ-ਸੰਚਾਲਕ ਦੇ ਅਹੁਦੇ ’ਤੇ ਤਾਇਨਾਤ ਸਨ। ਉਹ ਰਾਜ ਦੇ ਸੀਨੀਅਨ ਸ਼ਿਸ਼ੂ ਰੋਗ ਮਾਹਿਰ ਅਤੇ ਛੱਤੀਸਗੜ੍ਹ ਸ਼ਾਸਨ ਸਿਹਤ ਵਿਭਾਗ ਦੇ ਬੁਰਾਲੇ ਵੀ ਸਨ। ਕੋਰੋਨਾ ਨਾਲ ਜੁੜੇ ਅੰਕੜੇ ਨੂੰ ਮੀਡੀਆ ਦੇ ਸਾਹਮਣੇ ਰੱਖਣ ਦੀ ਜ਼ਿੰਮੇਵਾਰੀ ਵੀ ਡਾ. ਪਾਂਡੇ ਕੋਲ ਹੀ ਸੀ। ਜਾਣਕਾਰੀ ਮੁਤਾਬਕ, ਡਾ. ਪਾਂਡੇ ਦੂਜੀ ਵਾਰ ਕੋਰੋਨਾ ਨਾਲ ਪੀੜਤ ਹੋਏ ਸਨ। ਪਹਿਲੀ ਵਾਰ ਤਾਂ ਉਹ ਇਸ ਮਹਾਮਾਰੀ ਨੂੰ ਮਾਤ ਦੇਣ ’ਚ ਕਾਮਯਾਬ ਰਹੇ ਪਰ ਦੂਜੀ ਵਾਰ ਪੀੜਤ ਹੋਣ ਦੇ 3 ਦਿਨਾਂ ਬਾਅਦ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ– ਕੋਰੋਨਾ ਦਾ ਖ਼ੌਫ਼ਨਾਕ ਚਿਹਰਾ, ਸ਼ਮਸ਼ਾਨਘਾਟ 'ਚ ਸਸਕਾਰ ਕਰਨ ਲਈ ਘੰਟਿਆਂ ਤਕ ਇੰਤਜ਼ਾਰ ਕਰ ਰਹੇ ਨੇ ਪਰਿਵਾਰ

ਡਿਊਟੀ ਦੌਰਾਨ ਵਿਗੜੀ ਸਿਹਤ
ਦੱਸਿਆ ਜਾ ਰਿਹਾ ਹੈ ਕਿ ਡਿਊਟੀ ਦੌਰਾਨ ਪਾਂਡੇ ਨੂੰ ਬੁਖਾਰ ਮਹਿਸੂਸ ਹੋਇਆ ਸੀ। ਦੋ ਦਿਨ ਹੋਮ ਆਈਸੋਲੇਸ਼ਨ ’ਚ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਰਾਏਪੁਰ AIIMS ’ਚ ਦਾਖਲ ਕਰਵਾਇਆ ਗਿਆ। ਏਮਜ਼ ਦੇ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਗਿਆ। ਸ਼ਿਸ਼ੂ ਰੋਗ ਮਾਹਿਰ ਦੇ ਰੂਪ ’ਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਡਾਕਟਰ ਪਾਂਡੇ 2020 ’ਚ ਵੀ ਕੋਰੋਨਾ ਨਾਲ ਪੀੜਤ ਹੋਏ ਸਨ। 10 ਦਿਨ ਇਲਾਜ ਕਰਵਾਉਣ ਤੋਂ ਬਾਅਦ ਉਹ ਠੀਕ ਹੋ ਗਏ ਅਤੇ ਕੰਮ ’ਤੇ ਪਰਤ ਆਏ ਸਨ। ਉਨ੍ਹਾਂ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਵੀ ਲਈਆਂ ਸਨ।


Rakesh

Content Editor

Related News