ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਇਕ ਗ੍ਰਿਫ਼ਤਾਰ

Saturday, Aug 26, 2023 - 02:34 PM (IST)

ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਇਕ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਬਾਂਦੀਪੋਰਾ ਜ਼ਿਲ੍ਹੇ 'ਚ ਇਕ 'ਹਾਈਬ੍ਰਿਡ ਅੱਤਵਾਦੀ' ਨੂੰ ਗ੍ਰਿਫ਼ਤਾਰ ਕਰ ਕਰ ਕੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ 26 ਆਸਾਮ ਰਾਈਫਲਜ਼ ਅਤੇ ਤੀਜੀ ਬੀ.ਐੱਨ. ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨਾਲ ਮਿਲ ਕੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ 'ਚ ਇਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਮੁੜ ਤੋਂ ਸਿਰ ਚੁੱਕਣ ਦੇ ਪਾਕਿਸਤਾਨੀ ਅੱਤਵਾਦੀ ਹੈਂਡਲਰਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਅਸਫ਼ਲ ਕਰ ਦਿੱਤਾ ਹੈ। ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਕ ਹਾਈਬ੍ਰਿਡ ਅੱਤਵਾਦੀ ਦੀ ਆਵਾਜਾਈ ਬਾਰੇ ਜੰਮੂ ਕਸ਼ਮੀਰ ਪੁਲਸ ਵਲੋਂ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਪੁਲਸ ਥਾਣੇ ਪੇਠਕੂਟ ਦੇ ਅਧੀਨ ਦਰਦਗੁੰਡ ਖੇਤਰ 'ਚ ਸੰਯੁਕਤ ਪਾਰਟੀ ਵਲੋਂ ਇਕ ਚੌਕੀ ਸਥਾਪਤ ਕੀਤੀ ਗਈ ਸੀ। ਪੁਲਸ ਨੇ ਕਿਹਾ,''ਜਾਂਚ ਚੌਕੀ ਕੋਲ ਪਹੁੰਚਣ 'ਤੇ ਇਕ ਸ਼ੱਕੀ ਵਿਅਕਤੀ ਨੇ ਸੰਯੁਕਤ ਦਲ ਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ ਲਿਆ ਗਿਆ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ ਤੋਂ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, 8 ਰਾਊਂਡ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ : ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਨੂੰ 10 ਸਾਲ ਦੀ ਵੈਧਤਾ ਵਾਲਾ ਨਿਯਮਿਤ ਪਾਸਪੋਰਟ ਦਿੱਤਾ ਗਿਆ

ਪੁਲਸ ਨੇ ਕਿਹਾ ਕਿ ਫੜੇ ਗਏ ਅੱਤਵਾਦੀ ਦੀ ਪਛਾਣ ਨੇਸਬਲ ਸੁੰਬਲ ਵਾਸੀ ਸ਼ਫਾਇਤ ਜ਼ੁਬੈਰ ਰਿਸ਼ੀ ਵਜੋਂ ਕੀਤੀ ਗਈ ਹੈ। ਪੁਲਸ ਨੇ ਕਿਹਾ,''ਪੁੱਛ-ਗਿੱਛ ਦੌਰਾਨ, ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਪਜ਼ਲਪੋਰਾ ਇਲਾਕੇ 'ਚ ਮਾਰੇ ਗਏ ਅੱਤਵਾਦੀ ਅਤੇ ਏਰੀਆ ਕਮਾਂਡਰ ਯੂਸੁਫ਼ ਚੌਪਨ ਦੀ ਪਤਨੀ ਮੁਨੀਰਾ ਬੇਗਮ ਤੋਂ ਹਥਿਆਰ ਅਤੇ ਗੋਲਾ-ਬਰਾਦੂ ਦਾ ਜ਼ਖੀਰਾ ਲੈਣ ਜਾ ਰਿਹਾ ਸੀ।'' ਉਨ੍ਹਾਂ ਕਿਹਾ,''ਇਸ ਤੋਂ ਇਲਾਵਾ ਸ਼ਫਾਇਤ ਰਿਸ਼ੀ ਨੇ ਪੁੱਛ-ਗਿੱਛ 'ਚ ਇਹ ਵੀ ਸਵੀਕਾਰਿਆ ਹੈ ਕਿ ਉਸ ਨੂੰ ਅੱਤਵਾਦੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ 47 ਲੱਖ ਰੁਪਏ ਮਿਲਣ ਵਾਲੇ ਸਨ। ਬਾਅਦ 'ਚ ਇਹ ਪੈਸਾ ਉਸ ਦੇ ਹੈਂਡਲਰ ਮੁਸ਼ਤਾਕ ਆਹ ਮੀਰ ਦੀਆਂ ਜ਼ਰੂਰਤਾਂ ਅਤੇ ਨਿਰਦੇਸ਼ਾਂ ਅਨੁਸਾਰ ਕਿਸੇ ਨੂੰ ਸੌਂਪਿਆ ਜਾਣਾ ਸੀ।'' ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News