ਤਾਜ ਮਹਿਲ ਦੀ ਸੁਰੱਖਿਆ ’ਚ ਸੰਨ੍ਹ! ਬੈਰੀਅਰ ਤੋੜ ਕੇ ਪੂਰਬੀ ਗੇਟ ਤੱਕ ਪਹੁੰਚੀ ਕਾਰ, ਨਸ਼ੇ ’ਚ ਟੱਲੀ 2 ਜਣੇ ਗ੍ਰਿਫ਼ਤਾਰ

Sunday, Nov 29, 2026 - 07:31 PM (IST)

ਤਾਜ ਮਹਿਲ ਦੀ ਸੁਰੱਖਿਆ ’ਚ ਸੰਨ੍ਹ! ਬੈਰੀਅਰ ਤੋੜ ਕੇ ਪੂਰਬੀ ਗੇਟ ਤੱਕ ਪਹੁੰਚੀ ਕਾਰ, ਨਸ਼ੇ ’ਚ ਟੱਲੀ 2 ਜਣੇ ਗ੍ਰਿਫ਼ਤਾਰ

ਆਗਰਾ, (ਇੰਟ.)- ਵਿਸ਼ਵ ਪ੍ਰਸਿੱਧ ਤਾਜ ਮਹਿਲ ਦੀ ਸੁਰੱਖਿਆ ਵਿਵਸਥਾ ’ਚ ਸ਼ਨੀਵਾਰ ਸ਼ਾਮ ਵੱਡੀ ਲਾਪ੍ਰਵਾਹੀ ਸਾਹਮਣੇ ਆਈ। ਤੇਜ਼ ਰਫ਼ਤਾਰ ਈਕੋ ਕਾਰ 2 ਸੁਰੱਖਿਆ ਬੈਰੀਅਰ ਤੋੜ ਕੇ ਮਨਾਹੀ ਵਾਲੇ ਖੇਤਰ ’ਚ ਦਾਖਲ ਹੋ ਗਈ ਅਤੇ ਪੂਰਬੀ ਗੇਟ ਤੱਕ ਪਹੁੰਚ ਗਈ। ਘਟਨਾ ਦੌਰਾਨ ਸੈਲਾਨੀਆਂ ’ਚ ਹਫੜਾ-ਦਫੜੀ ਮਚ ਗਈ। ਪੁਲਸ ਨੇ ਪਿੱਛਾ ਕਰ ਕੇ ਕਾਰ ਸਵਾਰ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ, ਤਾਜ ਮਹਿਲ ਬੰਦ ਹੋਣ ਤੋਂ ਬਾਅਦ ਸ਼ਨੀਵਾਰ ਸ਼ਾਮ ਲੱਗਭਗ 6.45 ਵਜੇ ਇਹ ਘਟਨਾ ਵਾਪਰੀ। ਪੁਲਸ ਨੇ ਮੁਲਜ਼ਮ ਅਮਿਤ ਉਪਾਧਿਆਏ ਅਤੇ ਅੰਕਿਤ ਕੁਸ਼ਵਾਹਾ ਨੂੰ ਫੜ ਕੇ ਮੈਡੀਕਲ ਜਾਂਚ ਕਰਵਾਈ। ਜਾਂਚ ’ਚ ਦੋਵਾਂ ਦੇ ਸ਼ਰਾਬ ਦੇ ਨਸ਼ੇ ’ਚ ਹੋਣ ਦੀ ਪੁਸ਼ਟੀ ਹੋਈ। ਪੁਲਸ ਨੇ ਦੋਵਾਂ ਦਾ ਚਲਾਨ ਕਰਨ ਦੇ ਨਾਲ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਘਟਨਾ ਤੋਂ ਬਾਅਦ ਤਾਜ ਮਹਿਲ ਦੀ ਸੁਰੱਖਿਆ ਵਿਵਸਥਾ ਅਤੇ ਨਿਗਰਾਨੀ ’ਤੇ ਸਵਾਲ ਉੱਠਣ ਲੱਗੇ ਹਨ। ਮਨਾਹੀ ਵਾਲੇ ਖੇਤਰ ’ਚ ਕਾਰ ਦੇ ਪਹੁੰਚਣ ਕਾਰਨ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।


author

Shubam Kumar

Content Editor

Related News