ਲਖਨਊ ''ਚ 18 ਮਾਰਚ ਤੱਕ ਧਾਰਾ 144 ਲਾਗੂ, ਹੁਕਮ ਜਾਰੀ
Saturday, Jan 20, 2024 - 10:16 PM (IST)

ਲਖਨਊ — ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 18 ਮਾਰਚ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਲਖਨਊ ਪੁਲਸ ਕਮਿਸ਼ਨਰੇਟ ਨੇ ਇਸ ਵਿਸ਼ੇ 'ਤੇ ਇੱਕ ਆਦੇਸ਼ ਵੀ ਜਾਰੀ ਕੀਤਾ ਹੈ, ਜਿਸ ਵਿੱਚ ਇਸ ਸਮੇਂ ਦੌਰਾਨ ਲਾਗੂ ਕੀਤੀਆਂ ਜਾਣ ਵਾਲੀਆਂ ਕਈ ਪਾਬੰਦੀਆਂ ਦੀ ਸੂਚੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇਸ ਮੁਸਲਿਮ ਵਿਅਕਤੀ ਨੇ ਪੇਸ਼ ਕੀਤੀ ਮਿਸਾਲ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸਰਹੱਦ ਪਾਰ ਤੋਂ ਭੇਜਿਆ ਪਵਿੱਤਰ ਜਲ
ਇਹ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਮਹਾਸ਼ਿਵਰਾਤਰੀ, ਹੋਲਿਕਾ ਦਹਨ, ਹੋਲੀ, ਸ਼ਬੇ ਬਰਾਤ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਣਗੇ। ਇਸ ਦੇ ਨਾਲ ਹੀ ਵੱਖ-ਵੱਖ ਪ੍ਰੀਖਿਆਵਾਂ ਹੋਣੀਆਂ ਹਨ, ਇਸ ਸਬੰਧੀ ਖਾਸ ਤੌਰ 'ਤੇ ਸੁਚੇਤ ਰਹਿਣ ਦੀ ਲੋੜ ਹੈ। ਲਖਨਊ 'ਚ ਧਾਰਾ 144 ਦੇ ਤਹਿਤ ਰਾਜਧਾਨੀ 'ਚ ਵਿਰੋਧ ਪ੍ਰਦਰਸ਼ਨ ਵਰਗੇ ਸਮਾਗਮਾਂ 'ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਕੁਝ ਰੂਟਾਂ 'ਤੇ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹਿਊਸਟਨ 'ਚ ਭਾਰਤੀਆਂ ਨੇ 'ਟੇਸਲਾ ਲਾਈਟ ਸ਼ੋਅ' ਦਾ ਕੀਤਾ ਆਯੋਜਨ
22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ, 25 ਜਨਵਰੀ ਨੂੰ ਹਜ਼ਰਤ ਅਲੀ ਦਾ ਜਨਮ ਦਿਨ, 26 ਜਨਵਰੀ ਨੂੰ ਗਣਤੰਤਰ ਦਿਵਸ, 14 ਫਰਵਰੀ ਨੂੰ ਬਸੰਤ ਪੰਚਮੀ, 24 ਫਰਵਰੀ ਨੂੰ ਸੰਤ ਰਵਿਦਾਸ ਜੈਅੰਤੀ, 26 ਫਰਵਰੀ ਨੂੰ ਸ਼ਬੇ ਬਰਾਤ ਅਤੇ 8 ਮਾਰਚ ਨੂੰ ਮਹਾਸ਼ਿਵਰਾਤਰੀ ਆਦਿ ਤਿਉਹਾਰ ਮਨਾਏ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।