ਵਿਗਿਆਨੀਆਂ ਨੇ ਭਵਿੱਖ ਲਈ ਈਂਧਨ ਦੀ ਕੀਤੀ ਖੋਜ
Thursday, May 19, 2022 - 10:16 AM (IST)
ਨਵੀਂ ਦਿੱਲੀ– ਵਿਗਿਆਨੀਆਂ ਨੇ ਭਵਿੱਖ ਵਿਚ ਸਵੱਛ ਈਂਧਨ ਦੀ ਖੋਜ ਕਰ ਲਈ ਹੈ। ਧਰਤੀ ਦੇ ਮੌਜੂਦਾ ਸਾਰੇ ਸੋਮੇ ਜਿੰਨੀ ਊਰਜਾ ਦੇ ਸਕਦੇ ਹਨ, ਇਹ ਉਸ ਨਾਲੋਂ 10 ਗੁਣਾ ਜ਼ਿਆਦਾ ਊਰਜਾ ਦੇਵੇਗਾ।
ਖੋਜਕਾਰਾਂ ਦਾ ਦਾਅਵਾ ਹੈ ਕਿ ਊਰਜਾ ਦਾ ਇਹ ਨਵਾਂ ਸੋਮਾ ਹੀਲੀਅਮ-3 ਹੈ, ਜੋ ਸਾਡੀ ਸੱਭਿਅਤਾ ਨੂੰ ਅਸੀਮਤ ਸਵੱਛ ਈਂਧਨ ਦੇਵੇਗਾ। ਇਹ ਈਂਧਨ ਸਾਨੂੰ ਵੱਡੀ ਮਾਤਰਾ ਵਿਚ ਧਰਤੀ ਦੇ ਪੰਧ ਤੋਂ ਬਾਹਰ ਚੰਦ ਦੇ ਨੇੜੇ ਪੁਲਾੜ ਵਿਚ ਵੱਡੀ ਮਾਤਰਾ ਵਿਚ ਮਿਲਿਆ ਪਰ ਵਿਗਿਆਨੀਆਂ ਨੇ ਇਸਨੂੰ ਧਰਤੀ ’ਤੇ ਹੀ ਪਾਉਣ ਦਾ ਇਕ ਸੌਖਾ ਤਰੀਕਾ ਲੱਭ ਲਿਆ ਹੈ।
ਇਹੋ ਹੈ ਤਾਰਿਆਂ ਦੀ ਊਰਜਾ ਦਾ ਰਾਜ
ਹੀਲੀਅਮ ਤਿੰਨ ਪ੍ਰਮਾਣੂ ਫਿਊਜ਼ਨ ਤੋਂ ਵੱਡੇ ਪੈਮਾਨੇ ’ਤੇ ਊਰਜਾ ਪੈਦਾ ਕਰਦੀ ਹੈ। ਤਾਰਿਆਂ ਦੀ ਊਰਜਾ ਦਾ ਰਾਜ਼ ਵੀ ਇਹੀ ਹੀਲੀਅਮ-3 ਹੈ। ਬ੍ਰਿਨਰ ਮੁਤਾਬਕ ਹੀਲੀਅਮ-3 ਪ੍ਰਮਾਣੂ ਪਲਾਂਟਾਂ ਲਈ ਅਹਿਮ ਸੋਮਾ ਹੈ। ਹਾਈਡ੍ਰੋਜਨ ਤੋਂ ਬਾਅਦ ਹੀਲੀਅਮ ਹੀ ਦੂਸਰਾ ਸਭ ਤੋਂ ਹਲਕਾ ਕੁਦਰਤੀ ਤੱਤ ਹੈ। ਇਸਨੂੰ ਕੁਦਰਤੀ ਗੈਸ ਨਾਲ ਵੀ ਬਣਾਇਆ ਜਾ ਸਕਦ ਹੈ। ਇਹ ਨੋਬਲ ਗੈਸ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਨਾਲ ਗ੍ਰੀਨ ਹਾਊਸ ਪ੍ਰਭਾਵ ਵੀ ਪੈਦਾ ਨਹੀਂ ਹੁੰਦਾ।
ਕੀ ਹੈ ਹੀਲੀਅਮ-3
ਹੀਲੀਅਮ-3 ਅਸਲ ਵਿਚ ਹੀਲੀਅਮ ਦਾ ਇਕ ਆਈਸੋਟੋਪ ਹੈ, ਜੋ ਧਰਤੀ ’ਤੇ ਬਹੁਤ ਘੱਟ ਪਾਇਆ ਜਾਂਦਾ ਹੈ। ਸੇਨ ਡਿਆਗੋ ਸਥਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਟੀਮ ਵਿਗਿਆਨੀ ਵੇਂਜਾਮਿਲ ਬ੍ਰਿਨਰ ਦੀ ਅਗਵਾਈ ਵਿਚ ਹੀਲੀਅਮ-3 ਨੂੰ ਧਰਤੀ ’ਤੇ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ’ਤੇ ਖੋਜ ਕਰ ਰਹੀ ਹੈ। ਨੇਜਰ ਜਿਓਸਾਈਂਸ ਵਿਚ ਛਪੇ ਇਸ ਟੀਮ ਦੇ ਅਧਿਐਨ ਮੁਤਾਬਕ ਵਿਗਿਆਨੀ ਹੀਲੀਅਮ ਦੇ ਇਕ ਹੋਰ ਆਈਸੋਟੋਪ ਹੀਲੀਅਮ-4 ਤੋਂ ਹੀਲੀਅਮ-3 ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।