ਸਕੂਲਾਂ ਦੇ 500 ਮੀਟਰ ਦਾਇਰੇ ''ਚ ਨਹੀਂ ਵਿਕੇਗਾ ''Sting'', ਮਹਾਰਾਸ਼ਟਰ ਸਰਕਾਰ ਦਾ ਵੱਡਾ ਫੈਸਲਾ

Friday, Jul 03, 2026 - 03:33 PM (IST)

ਸਕੂਲਾਂ ਦੇ 500 ਮੀਟਰ ਦਾਇਰੇ ''ਚ ਨਹੀਂ ਵਿਕੇਗਾ ''Sting'', ਮਹਾਰਾਸ਼ਟਰ ਸਰਕਾਰ ਦਾ ਵੱਡਾ ਫੈਸਲਾ

ਮੁੰਬਈ- ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਸਕੂਲਾਂ ਦੇ 500 ਮੀਟਰ ਦੇ ਦਾਇਰੇ 'ਚ ਸਟਿੰਗ ਐਨਰਜੀ ਡਰਿੰਕ ਅਤੇ ਇਸ ਤਰ੍ਹਾਂ ਦੇ ਹੋਰ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ ਦਾ ਐਲਾਨ ਕੀਤਾ। ਇਸ ਡਰਿੰਕ 'ਚ ਕੁਝ ਅਜਿਹੇ ਤੱਤਾਂ ਬਾਰੇ ਚਿੰਤਾ ਜਤਾਈ ਗਈ ਹੈ, ਜਿਨ੍ਹਾਂ ਨੂੰ ਬੱਚਿਆਂ ਲਈ ਉੱਚਿਤ ਨਹੀਂ ਮੰਨਿਆ ਜਾਂਦਾ। ਵਿਧਾਨ ਸਭਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਵਿਕਰਮ ਪਚਪੁਤੇ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਮੰਤਰੀ ਨਰਹਰੀ ਝਿਰਵਾਲ ਨੇ ਕਿਹਾ ਕਿ ਇਹ ਫੈਸਲਾ ਸਕੂਲੀ ਬੱਚਿਆਂ 'ਤੇ ਐਨਰਜੀ ਡਰਿੰਕਸ ਦੇ ਪ੍ਰਭਾਵਾਂ ਬਾਰੇ ਪ੍ਰਗਟਾਈਆਂ ਗਈਆਂ ਚਿੰਤਾਵਾਂ ਕਾਰਨ ਲਿਆ ਗਿਆ ਹੈ।

ਮੰਤਰੀ ਨੇ ਦੱਸਿਆ ਕਿ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਐਫ.ਡੀ.ਏ. ਨੂੰ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਸਕੂਲਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ ਪੀਣ ਨਾਲ ਹੋਣ ਵਾਲੇ ਸਿਹਤ ਜੋਖਮਾਂ ਬਾਰੇ ਜਾਗਰੂਕ ਕਰਨ ਲਈ ਜਾਗੂਰਕਤਾ ਪ੍ਰੋਗਰਾਮ ਆਯੋਜਿਤ ਕਰਨ। ਸਿਹਤ ਮਾਹਿਰਾਂ ਦੇ ਅਨੁਸਾਰ, ਜ਼ਿਆਦਾਤਰ ਐਨਰਜੀ ਡਰਿੰਕਸ 'ਚ ਕੈਫੀਨ ਅਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਝਿਰਵਾਲ ਨੇ ਕਿਹਾ,"ਸਕੂਲਾਂ ਦੇ ਆਲੇ-ਦੁਆਲੇ 'ਸਟਿੰਗ' ਐਨਰਜੀ ਡਰਿੰਕਸ ਦੀ ਵਿਕਰੀ ਬਾਰੇ ਮਾਣਯੋਗ ਮੈਂਬਰ ਵੱਲੋਂ ਪ੍ਰਗਟਾਈ ਗਈ ਚਿੰਤਾ ਕੁਝ ਹੱਦ ਤੱਕ ਜਾਇਜ਼ ਹੈ। ਜੇਕਰ ਸਕੂਲ ਕੈਂਪਸ ਦੇ 500 ਮੀਟਰ ਦੇ ਅੰਦਰ ਅਜਿਹੇ ਐਨਰਜੀ ਡਰਿੰਕਸ ਜਾਂ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ ਦਾ ਪਤਾ ਲੱਗਦਾ ਹੈ, ਤਾਂ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।"

ਵਿਧਾਇਕ ਵਿਕਰਮ ਪਚਪੁਤੇ ਨੇ ਇਹ ਸਵਾਲ ਵੀ ਕੀਤਾ ਕਿ ਕੀ ਸਰਕਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਐਨਰਜੀ ਡਰਿੰਕ ਵੇਚਣ 'ਤੇ ਰੋਕ ਲਗਾਉਣ ਦਾ ਨਿਯਮ ਬਣਾਏਗੀ। ਚਰਚਾ ਦੌਰਾਨ ਵਿਧਾਇਕ ਵਿਧਾਇਕਾਂ ਰਾਹੁਲ ਕੁਲ ਅਤੇ ਵਰੁਣ ਸਰਦੇਸਾਈ ਨੇ ਸਰਕਾਰ ਨੂੰ ਬੱਚਿਆਂ ਤੱਕ ਅਜਿਹੇ ਡਰਿੰਕਸ ਦੀ ਆਸਾਨ ਉਪਲੱਬਧਤਾ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਇਸ 'ਤੇ ਮੰਤਰੀ ਨਰਹਰੀ ਝਿਰਵਾਲ ਨੇ ਕਿਹਾ ਕਿ ਸਰਕਾਰ ਸਕੂਲ ਪੱਧਰ 'ਤੇ ਜਾਗਰੂਕਤਾ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪ੍ਰਸਤਾਵਿਤ ਪਾਬੰਦੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਵੀ ਕਰਵਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News